JALANDHAR WEATHER

ਮੁੱਖ ਮੰਤਰੀ ਦੀ ਜਗਰਾਓਂ ਫੇਰੀ ਮੌਕੇ ਪ੍ਰਦਰਸ਼ਨ ਕਰਦੇ ਕਿਸਾਨ ਆਗੂਆਂ ਨੂੰ ਪੁਲਿਸ ਨੇ ਸੁਧਾਰ ਥਾਣੇ 'ਚ ਕੀਤਾ ਨਜ਼ਰਬੰਦ

ਗੁਰੂਸਰ ਸੁਧਾਰ, 9 ਮਈ (ਜਗਪਾਲ ਸਿੰਘ ਸਿਵੀਆਂ)-ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਜਗਰਾਓਂ ਫੇਰੀ ਮੌਕੇ ਚੌਕੀ ਮਾਨ ਟੋਲ ਪਲਾਜ਼ਾ ਉਤੇ ਵਿਰੋਧ ਕਰਨ ਲਈ ਲਾਮਬੰਦ ਹੋਈਆਂ ਜਮਹੂਰੀ ਕਿਸਾਨ ਸਭਾਵਾਂ ਅਤੇ ਦਸਮੇਸ਼ ਕਿਸਾਨ ਮਜ਼ਦੂਰ ਜਥੇਬੰਦੀ ਦੇ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਲਿਆ ਗਿਆ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਲੋਂ ਟੋਲ ਪਲਾਜ਼ਾ ਉਤੇ ਇਕੱਤਰ ਹੋਏ ਕਿਸਾਨਾਂ ਬਲਰਾਜ ਕੋਟ ਉਮਰਾ ਅਤੇ 20 ਦੇ ਕਰੀਬ ਕਿਸਾਨ ਆਗੂਆਂ ਨੂੰ ਸੁਧਾਰ ਥਾਣੇ ਵਿਚ ਨਜ਼ਰਬੰਦ ਕੀਤਾ ਗਿਆ। ਮੌਕੇ ਉਤੇ ਮੌਜੂਦ ਕਿਸਾਨ ਆਗੂਆਂ ਵਲੋਂ 'ਆਪ' ਸਰਕਾਰ ਦੇ ਇਸ਼ਾਰਿਆਂ 'ਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਆਖਿਆ ਕਿ ਪੰਜਾਬ ਦੀ ਸਰਕਾਰ ਹੁਣ ਤੱਕ ਦੀਆਂ ਸੂਬੇ ਦੀਆਂ ਸਰਕਾਰਾਂ ਤੋਂ ਸਭ ਤੋਂ ਵੱਧ ਨਖਿੱਧ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ 'ਚ 'ਆਪ' ਉਮੀਦਵਾਰਾਂ ਦੀ  0-13 ਨਾਲ ਕਰਾਰੀ ਹਾਰ ਹੋਵੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ