ਗਲਾਸਗੋ ਕਾਮਨਵੈਲਥ ਗੇਮਜ਼ 2026 'ਚ ਪੰਜਾਬ ਦੇ ਹੋਣਹਾਰ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਜਿੱਤਿਆ ਸਿਲਵਰ ਮੈਡਲ
ਚੰਡੀਗੜ੍ਹ, 31 ਜੁਲਾਈ- ਗਲਾਸਗੋ ਕਾਮਨਵੈਲਥ ਗੇਮਜ਼ 2026 'ਚ ਪੰਜਾਬ ਦੇ ਹੋਣਹਾਰ ਵੇਟਲਿਫਟਰ ਲਵਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਲਵਰ ਮੈਡਲ ਜਿੱਤਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੁਰਸ਼ਾਂ ਦੇ +110 ਕਿਲੋਗ੍ਰਾਮ ਭਾਰ ਵਰਗ 'ਚ ਆਪਣੀ ਤਾਕਤ ਦਾ ਲੋਹਾ ਮਨਵਾ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਲਵਪ੍ਰੀਤ ਨੂੰ ਬਹੁਤ-ਬਹੁਤ ਮੁਬਾਰਕਾਂ...
ਸਾਡੇ ਖਿਡਾਰੀ ਇਸੇ ਤਰ੍ਹਾਂ ਖੇਡ ਦੇ ਮੈਦਾਨਾਂ 'ਚ ਜਿੱਤ ਦੇ ਝੰਡੇ ਗੱਡਦੇ ਰਹਿਣ ਅਤੇ 'ਰੰਗਲੇ ਪੰਜਾਬ' ਦਾ ਮਾਣ ਵਧਾਉਂਦੇ ਰਹਿਣ, ਆਉਣ ਵਾਲੇ ਭਵਿੱਖ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ।
;
;
;
;
;
;
;
;
;