JALANDHAR WEATHER

ਸਰਕਾਰੀ ਥਰਮਲਾਂ ਦੇ ਠੇਕਾ ਮੁਲਾਜ਼ਮਾਂ ਵਲੋਂ 29 ਜੁਲਾਈ ਤੋਂ ਮੁਕੰਮਲ ਹੜਤਾਲ ਦਾ ਐਲਾਨ

ਲਹਿਰਾ ਮੁਹੱਬਤ (ਬਠਿੰਡੇ), 28 ਜੁਲਾਈ (ਸੁਖਪਾਲ ਸਿੰਘ ਸੁੱਖੀ)- ਪਾਵਰਕਾਮ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਨਾਲ ਪੰਜਾਬ ਵਿਚ ਮੁੜ ਬਿਜਲੀ ਸੰਕਟ ਹੋਣ ਦੇ ਆਸਾਰ ਹਨ। ਜਦੋਂ ਅੱਤ ਦੀ ਗਰਮੀ ਤੇ ਹੁੰਮਸ ਦੀ ਮਾਰ ਕਾਰਨ ਸੂਬੇ ਦੇ ਲੋਕ ਬਿਜਲੀ ਕਿੱਲਤ ਨਾਲ ਪ੍ਰੇਸ਼ਾਨੀ ਦਾ ਸਹਮਣਾ ਕਰ ਰਹੇ ਹਨ ਤੇ ਅਗਲੇ ਦਿਨਾਂ ਵਿਚ ਹੜਤਾਲ ਕਾਰਨ ਹੋਰ ਵੱਡੀ ਪ੍ਰੇਸ਼ਾਨੀ ਪੈਦਾ ਹੋ ਸਕਦੀ ਹੈ। ਇਸ ਸਬੰਧੀਂ ਪ੍ਰੈਸ ਬਿਆਨ ਜਾਰੀ ਕਰਦਿਆਂ ਸੁਖਵਿੰਦਰ ਸਿੰਘ ਬਾਠ ਕੋ ਕਨਵੀਨਰ ਸਾਝੀ ਥਰਮਲ ਕੰਟਰੈਕਟਰ ਵਰਕਰਜ਼ ਸਘੰਰਸ਼ ਕਮੇਟੀ ਪੰਜਾਬ ਏਟਕ ਦੇ ਸੱਦੇ ਤਹਿਤ 3 ਸਰਕਾਰੀ ਥਰਮਲਾਂ ਦੇ ਠੇਕਾ ਮੁਲਾਮਜ਼ਾਂ ਵਲੋਂ 29 ਜੁਲਾਈ ਦੀ ਰਾਤ ਦੀ ਸ਼ਿਫਟ ਤੋਂ ਮੁਕੰਮਲ ਹੜਤਾਲ ਦੇ ਐਲਾਨ ਕੀਤਾ ਹੈ ਕਿ ਪਾਵਰਕਾਮ ਦੇ ਆਊਟ ਸੋਰਸਡ ਠੇਕਾ ਪ੍ਰਣਾਲੀ ਅਧੀਂਨ ਕੰਮ ਕਰਦੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ ਕਰਕੇ ਸਿੱਧੇ ਸਰਕਾਰੀ ਕੰਟਰੈਕਟ ਵਿਚ ਲੈਣ ਦੇ ਨੋਟੀਫਿਕੇਸ਼ਨ ਮਗਰੋਂ ਸੀ.ਅੇੈਮ.ਡੀ ਪਾਵਰਕਾਮ ਵਲੋਂ 28 ਜੁਲਾਈ ਤੱਕ ਨਿਯੁਕਤੀ ਪੱਤਰ ਦੇਣ ਦੇ ਵਾਅਦੇ ਤੋਂ ਭੱਜਣ ਤੇ ਵਾਰ-ਵਾਰ ਬੇਸਿੱਟਾ ਮੀਟਿੰਗ ਕਰਕੇ ਮੰਗ ਨੂੰ ਅਮਲੀ ਰੂਪ ਵਿੱਚ ਲਾਗੂ ਨਾ ਕਰਨ ਖਿਲਾਫ ਭਾਰੀ ਰੋਸ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਤੇ ਪਾਵਰਕਾਮ ਵਲੋਂ ਕਾਫੀ ਸਮੇਂ ਤੋਂ ਕਈ ਵਾਰ ਹੜਤਾਲ ਮਗਰੋਂ ਵਾਅਦੇ ਕੀਤੇ ਸਨ। ਬੀਤੇ 24 ਮਈ ਨੂੰ ਜੱਥੇਬੰਦੀ ਨੂੰ ਭਰੋਸੇ ਵਿਚ ਲੈ ਕੇ ਬਿਜਲੀ ਮੰਤਰੀ ਪੰਜਾਬ ਵਲੋਂ ਕੀਤਾ ਲਿਖਤੀ ਸਮਝੌਤਾ ਲਾਗੂ ਕਰਨ ਦੀ ਮੰਗ ਹੈ।ਜਿਸ ਤਹਿਤ ਵਿਭਾਗ ਨੇ ਹੜਤਾਲ ਦੇ ਦਬਾਅ ਨਾਲ ਨੋਟੀਫਿਕੇਸ਼ਨ ਜਾਰੀ ਕੀਤਾ।ਬਾਕੀ ਵਿਭਾਗ ਵਲੋਂ ਜਾਰੀ ਪ੍ਰਕਿਿਰਆ ਨੂੰ ਪੂਰਾ ਕਰਕੇ ਵਿਭਾਗ ਵਿਚ ਠੇਕਾ ਮੁਲਾਜ਼ਮਾਂ ਨੂੰ ਨਿਯੁਕਤ ਕਰਾਉਣ ਲਈ ਸਰਕਾਰ ਵਲੋਂ ਰਾਜਪਾਲ ਕੋਲ ਭੇਜੇ ਆਰਡੀਨੈਂਸ ਵਿੱਚ ਲਿਜਾਣ ਦੀ ਚਾਲ ਨਾਲ ਲਟਕਾਇਆ ਜਾ ਰਿਹਾ ਹੈ। ਜਦੋਂ ਕਿ ਜੱਥੇਬੰਦੀ ਨਾਲ ਲਿਖਤੀ ਸਮਝੌਤਾ ਬਿਜਲੀ ਮੰਤਰੀ ਵਲੋਂ 24 ਮਈ ਨੂੰ ਕੀਤਾ ਤੇ 29 ਮਈ ਨੂੰ ਕੰਟਰੈਕਟਰ ਪ੍ਰਣਾਲੀ ਲਈ ਆਰਡੀਨੈਂਸ ਲਿਆਂਦਾ ਗਿਆ ਹੈ।

ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕਾਮ ਪਾਸੋਂ ਮੰਗ ਕੀਤੀ ਕਿ ਆਰਡੀਨੈਂਸ ਨੂੰ ਕਾਨੂੰਨ ਬਣਾਉਣ ਦੀ ਪ੍ਰਕਿਿਰਆ ਸਿਆਸੀ ਗੇਂਦ ਤੇ ਜਟਿਲ ਹੈ। ਇਸ ਲਈ ਵਿਭਾਗ ਵਿਚ ਮਰਜ ਕਰਨ ਦਾ ਜੱਥੇਬੰਦੀ ਨਾਲ ਕੀਤਾ 24 ਮਈ ਦਾ ਸਮਝੌਤਾ ਇਨਬਿੰਨ ਲਾਗੂ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁਕੰਮਲ ਹੜਤਾਲ ਬਾਰੇ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆਉਣ ਲਈ ਸੀ.ਐਮ.ਡੀ ਪਾਵਰਕਾਮ ਨੂੰ ਲਿਖਤੀ ਪੱਤਰ ਸੌਂਪ ਦਿੱਤਾ ਹੈ।ਵਿਭਾਗ ਵਾਰ-ਵਾਰ ਮੀਟਿੰਗ ਕਰਾਉਣ ਦੀ ਥਾਂ ਜਾਰੀ ਨੋਟੀਫਿਕੇਸ਼ਨ ਤਹਿਤ ਮੁਲਾਜ਼ਮਾਂ ਨੂੰ ਨਿਯੁਕਤ ਕਰੇ।ਜਿਸ ਵਿੱਚ ਸਾਫ਼ ਕਿਹਾ ਕਿ ਜਦੋਂ ਤੱਕ ਵਿਭਾਗ ਵਿਚ ਨਿਯੁਕਤ ਨਹੀਂ ਕੀਤਾ ਜਾਂਦਾ ਤਦ ਤੱਕ ਅਸੀਂ ਆਪਣਾ ਸਘੰਰਸ਼ ਵਾਪਸ ਨਹੀਂ ਲਵਾਂਗੇ। ਇਸ ਹੜਤਾਲ ਦੌਰਾਨ ਸੂਬੇ ਵਿਚ ਪੈਦਾ ਹੋਣ ਵਾਲੇ ਬਿਜਲੀ ਸੰਕਟ ਲਈ ਪੰਜਾਬ ਸਰਕਾਰ ਤੇ ਪਾਵਰਕਾਮ ਮੈਨਜ਼ਮੈਂਟ ਪੂਰੀ ਤਰ੍ਹਾਂ ਨਾਲ ਜਿੰਮੇਵਾਰ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ