JALANDHAR WEATHER

ਸ੍ਰੀਲੰਕਾ ਵਿਰੁੱਧ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ

ਮੁੰਬਈ, 28 ਜੁਲਾਈ - ਬੀਸੀਸੀਆਈ ਦੀ ਪੁਰਸ਼ ਚੋਣ ਕਮੇਟੀ ਨੇ ਸ੍ਰੀਲੰਕਾ ਵਿਰੁੱਧ ਆਉਣ ਵਾਲੀ ਦੋ ਮੈਚਾਂ ਦੀ ਟੈਸਟ ਲੜੀ ਲਈ ਭਾਰਤ ਦੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਸ਼ੁਭਮਨ ਗਿੱਲ ਨੂੰ ਕਪਤਾਨ ਅਤੇ ਕੇਐਲ ਰਾਹੁਲ ਨੂੰ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਟੈਸਟ ਲੜੀ ਤੋਂ ਪਹਿਲਾਂ, ਭਾਰਤ ਕੋਲੰਬੋ ਵਿਚ 7 ​​ਅਗਸਤ ਤੋਂ ਸ਼ੁਰੂ ਹੋਣ ਵਾਲਾ ਚਾਰ ਦਿਨਾਂ ਅਭਿਆਸ ਮੈਚ ਖੇਡੇਗਾ।
ਦੋ ਮੈਚਾਂ ਦੀ ਟੈਸਟ ਲੜੀ 15 ਤੋਂ 19 ਅਗਸਤ ਤੱਕ ਗਾਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਖੇ ਪਹਿਲੇ ਟੈਸਟ ਨਾਲ ਸ਼ੁਰੂ ਹੋਵੇਗੀ, ਜਿਸ ਤੋਂ ਬਾਅਦ ਦੂਜਾ ਟੈਸਟ 23 ਤੋਂ 27 ਅਗਸਤ ਤੱਕ ਕੋਲੰਬੋ ਦੇ ਸਿੰਹਲੀ ਸਪੋਰਟਸ ਕਲੱਬ ਵਿਖੇ ਹੋਵੇਗਾ।
ਸ੍ਰੀਲੰਕਾ ਦੌਰੇ ਲਈ ਚੁਣੀ ਗਈ ਟੀਮ - 
ਸ਼ੁਭਮਨ ਗਿੱਲ (ਕਪਤਾਨ), ਕੇਐਲ ਰਾਹੁਲ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਰਿਸ਼ਭ ਪੰਤ ।ਵਿਕਟਕੀਪਰ॥, ਸਾਈ ਸੁਦਰਸ਼ਨ, ਧਰੁਵ ਜੁਰੇਲ ।ਵਿਕਟਕੀਪਰ॥, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿਧ ਕ੍ਰਿਸ਼ਨ, ਗੁਰਨੂਰ ਬਰਾੜ, ਦੇਵਦੱਤ ਪਡੀਕਲ, ਸਰਾਂਸ਼ ਜੈਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ