ਕਰਜ਼ੇ ਤੋਂ ਤੰਗ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਕੀਤੀ ਖੁਦਕੁਸ਼ੀ
ਮਮਦੋਟ (ਫ਼ਿਰੋਜ਼ਪੁਰ), 26 ਜੁਲਾਈ (ਰਾਜਿੰਦਰ ਸਿੰਘ ਹਾਂਡਾ, ਸੁਖਦੇਵ ਸਿੰਘ ਸੰਗਮ)- ਪੁਲਿਸ ਥਾਣਾ ਲੱਖੋ ਕੇ ਬਹਿਰਾਮ ਅਧੀਨ ਆਉਂਦੇ ਪਿੰਡ ਹਰਗੋਬਿੰਦ ਪੁਰਾ (ਅਲਫੂ ਕੇ) ਵਿਖੇ ਇਕ ਗਰੀਬ ਕਿਸਾਨ ਬਗੀਚਾ ਸਿੰਘ ਪੁੱਤਰ ਬਿਸ਼ਨ ਸਿੰਘ ਵਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ।
ਪਰਿਵਾਰਕ ਮੈਂਬਰਾਂ ਤੇ ਕਿਸਾਨ ਆਗੂਆਂ ਅਨੁਸਾਰ ਕਿਸਾਨ ਦੇ ਸਿਰ ਤੇ 7-8 ਲੱਖ ਰੁਪਏ ਦੇ ਕਰੀਬ ਬੈਂਕ ਦਾ ਕਰਜਾ ਸੀ, ਫਸਲਾਂ ਵਿਚੋ ਲਗਾਤਾਰ ਘਾਟੇ ਦੇ ਚਲਦਿਆਂ ਉਹ ਬੈਂਕ ਦਾ ਕਰਜ਼ਾ ਚੁਕਾਉਣ ਤੋਂ ਅਸਮਰਥ ਸੀ, ਜਿਸਦੀ ਪਰੇਸ਼ਾਨੀ ਦੇ ਚਲਦਿਆਂ ਬੀਤੀ ਸ਼ਾਮ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਨਿਗਲ ਲਈ ਗਈ ਸੀ, ਜਿਸਤੋਂ ਬਾਅਦ ਉਸਦੀ ਮੌਤ ਹੋ ਗਈ। ਉੱਧਰ ਕਿਸਾਨ ਵਲੋਂ ਖੁਦਕੁਸ਼ੀ ਕੀਤੇ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
;
;
;
;
;
;
;
;