JALANDHAR WEATHER

ਡੀ.ਆਰ.ਡੀ.ਓ. ਵਲੋਂ ‘ਕੁਸ਼ਾ’ ਲੰਬੀ ਦੂਰੀ ਦੀ ਮਿਜ਼ਾਈਲ ਦਾ ਪਹਿਲਾ ਉਡਾਣ ਪ੍ਰੀਖਣ

ਨਵੀਂ ਦਿੱਲੀ, 23 ਜੁਲਾਈ (ਪੀ.ਟੀ.ਆਈ.) ਡੀ.ਆਰ.ਡੀ.ਓ. ਨੇ ਵੀਰਵਾਰ ਨੂੰ ਓਡੀਸ਼ਾ ਦੇ ਤੱਟ ਤੋਂ ਏ.ਪੀ.ਜੇ. ਅਬਦੁਲ ਕਲਾਮ ਟਾਪੂ ਤੋਂ ‘ਕੁਸ਼ਾ’ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਪਹਿਲਾ ਉਡਾਣ ਪ੍ਰੀਖਣ ਸਫਲਤਾਪੂਰਵਕ ਕੀਤਾ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਹ ਪ੍ਰੀਖਣ ਇੱਕ “ਇਲੈਕਟ੍ਰਾਨਿਕ ਟੀਚੇ” ਦੇ ਵਿਰੁੱਧ ਕੀਤਾ ਗਿਆ ਸੀ ਜੋ ਇੱਕ ਤੇਜ਼ ਰਫ਼ਤਾਰ ਅਤੇ ਉੱਚ-ਉਚਾਈ ਵਾਲੇ ਹਵਾਈ ਖ਼ਤਰੇ ਵਰਗਾ ਸੀ, ਮਿਜ਼ਾਈਲ ਪ੍ਰਣਾਲੀ ਨੇ ਇਸ ਨੂੰ ਸਫਲਤਾਪੂਰਵਕ ਰੋਕਿਆ ਅਤੇ ਨਸ਼ਟ ਕਰ ਦਿੱਤਾ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ‘ਕੁਸ਼ਾ’ ਮਿਜ਼ਾਈਲ ਪ੍ਰਣਾਲੀ ਇਕ ਵੱਡੀ ਰੇਂਜ ਅਤੇ ਉਚਾਈ ਦੇ ਦਾਇਰੇ ’ਚ ਕਈ ਤਰ੍ਹਾਂ ਦੇ ਹਵਾਈ ਖਤਰਿਆਂ ਨੂੰ ਹੱਲ ਕਰਨ ਦੇ ਸਮਰੱਥ ਹੈ, ਜਿਸ ਵਿੱਚ ਲੜਾਕੂ ਜਹਾਜ਼, ਮਿਜ਼ਾਈਲਾਂ, ਮਨੁੱਖ ਰਹਿਤ ਹਵਾਈ ਵਾਹਨ (ਯੂ ਏ ਵੀ), ਅਤੇ ਵੱਡੇ ਦੁਸ਼ਮਣ ਜਹਾਜ਼ ਸ਼ਾਮਿਲ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦੇਸ਼ ਦੀ ਹਵਾਈ ਰੱਖਿਆ ਸਮਰੱਥਾ ਵਿੱਚ ਇੱਕ “ਵੱਡੀ ਛਾਲ” ਹੈ। ਮੰਤਰਾਲੇ ਨੇ ਕਿਹਾ, “ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ ਆਰ ਡੀ ਓ) ਨੇ 23 ਜੁਲਾਈ ਨੂੰ ਓਡੀਸ਼ਾ ਦੇ ਤੱਟ ਤੋਂ ਏ.ਪੀ.ਜੇ. ਅਬਦੁੱਲ ਕਲਾਮ ਟਾਪੂ ਤੋਂ ‘ਕੁਸ਼ਾ’ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਪਹਿਲਾ ਉਡਾਣ ਪ੍ਰੀਖਣ ਸਫਲਤਾਪੂਰਵਕ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ