JALANDHAR WEATHER

ਵਿਅਕਤੀ ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਜੀਵਨ ਲੀਲ੍ਹਾ ਸਮਾਪਤ

ਜੈਂਤੀਪੁਰ (ਅੰਮ੍ਰਿਤਸਰ), 15 ਜੁਲਾਈ (ਭੁਪਿੰਦਰ ਸਿੰਘ ਗਿੱਲ) - ਅੱਜ ਬਾਅਦ ਦੁਪਹਿਰ ਸਰਕਾਰੀ ਹਸਪਤਾਲ ਕਸਬਾ ਮਜੀਠਾ ਨੇੜੇ ਇਕ ਘਰ ਵਿਚ ਕੁੜੀ ਨੂੰ ਮਿਲਣ ਆਏ ਨੌਜਵਾਨ ਵਲੋਂ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰਨ ਦਾ ਸਮਾਚਾਰ ਹੈ। ਮਾਮਲੇ ਦੀ ਪਤਾ ਲੱਗਣ ਤੇ ਪੁਲਿਸ ਸਟੇਸ਼ਨ ਮਜੀਠਾ ਦੇ ਐਸ.ਐਚ.ਓ. ਕਰਮਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਤੇ ਸਾਰਾ ਮਾਮਲਾ ਹੱਥਾ ਵਿਚ ਲਿਆ।
ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਇਕ ਵਿਅਕਤੀ ਸੰਦੀਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਬੱਲ ਖ਼ੁਰਦ ਆਪਣੇ ਮੋਟਰ ਸਾਈਕਲ 'ਤੇ ਖਾਸਾ ਪੱਤੀ ਮਜੀਠਾ ਵਿਖੇ ਰਹਿੰਦੀ ਕੁੜੀ ਨੂੰ ਮਿਲਣ ਵਾਸਤੇ ਆਇਆ, ਜਿਥੇ ਉਸਨੇ ਆਪਣੇ ਆਪ 'ਤੇ ਕੋਈ ਜਲਨਸ਼ੀਲ ਪਦਾਰਥ ਪਾਕੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਬਾਅਦ ਵਿਚ ਉਸ ਨੇ ਜਿਸ ਕੁੜੀ ਨੂੰ ਮਿਲਣ ਆਇਆ ਸੀ ਉਸ ਨੂੰ ਵੀ ਆਪਣੇ ਕਲਾਵੇ ਵਿਚ ਲੈ ਲਿਆ। ਇਨ੍ਹਾਂ ਦੋਵਾਂ ਨੂੰ ਅੱਗ ਲੱਗੀ ਵੇਖ ਕੇ ਬਾਹਰੋਂ ਕੁੜੀ ਦਾ ਚਚੇਰਾ ਭਰਾ ਮੌਕੇ ਤੇ ਆ ਗਿਆ, ਜਿਸ ਨੇ ਦੋਵਾਂ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਖ਼ੁ ਇਸ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਝੁਲਸ ਗਿਆ। ਐਸ.ਐਚ.ਓ. ਮਜੀਠਾ ਦੇ ਦੱਸਣ ਅਨੁਸਾਰ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਕਬਜੇ ਵਿਚ ਲੈ ਲਿਆ। ਅੱਗ ਨਾਲ ਝੁਲਸੀ ਕੁੜੀ ਅਤੇ ਉਸਦਾ ਚਚੇਰਾ ਭਰਾ ਅੰਮ੍ਰਿਤਸਰ ਦੇ ਹਸਪਤਾਲ ਵਿਚ ਇਲਾਜ ਅਧੀਨ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਜ਼ਖ਼ਮੀਆ ਦੇ ਬਿਆਨ ਦੇਣ ਉਪਰੰਤ ਹੀ ਸਾਹਮਣੇ ਆਵੇਗਾ।ਕੇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁੜੀ ਅਜੇ ਤੱਕ ਕੁਆਰੀ ਹੈ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਅਤੇ ਇਕ ਭੈਣ ਵਿਆਹੀ ਹੋਈ ਹੈ। ਉਸ ਦਾ ਸਕਾ ਭਰਾ ਕੋਈ ਨਹੀਂ ਹੈ। ਦੁਸਰੇ ਪਾਸੇ ਅੱਗ ਲਗਾਉਣ ਵਾਲਾ ਵਿਅਕਤੀ ਵਿਆਹਿਆ ਦੱਸਿਆ ਜਾ ਰਿਹਾ ਹੈ। ਦੋਵੇਂ ਬਿਆਨ ਦੇਣ ਦੇ ਕਾਬਲ ਨਹੀ ਹਨ। ਹੋਸ਼ ਵਿਚ ਆਉਣ ਤੇ ਬਿਆਨ ਲਏ ਜਾਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ