ਜੇਕਰ ਕੇਰਲਾ ਸਟੋਰੀ ਅਤੇ ਕਸ਼ਮੀਰ ਫ਼ਾਇਲ ਵਰਗੀਆਂ ਫਿਲਮਾਂ ਚਲਾਈਆਂ ਜਾ ਸਕਦੀਆਂ ਤਾਂ ਸਤਲੁਜ ਕਿਉਂ ਨਹੀਂ-ਗਿਆਨੀ ਹਰਪ੍ਰੀਤ ਸਿੰਘ
ਸ੍ਰੀ ਮੁਕਤਸਰ ਸਾਹਿਬ, 9 ਜੁਲਾਈ - (ਰਣਜੀਤ ਸਿੰਘ ਢਿੱਲੋਂ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਇਹ ਦਰਸਾਉਣ ਲਈ ਕਿ ਇਸ ਮੁਲਖ ਵਿਚ ਬਹੁਗਿਣਤੀ ਨਾਲ ਅੱਤਿਆਚਾਰ ਹੋ ਰਿਹਾ ਹੈ “ਕੇਰਲਾ ਸਟੋਰੀ” ਜਾਂ “ਕਸ਼ਮੀਰ ਫਾਇਲ” ਵਰਗੀਆਂ ਫਿਲਮਾਂ ਬਣਾ ਕੇ ਸਰਕਾਰ ਵਲੋਂ ਖ਼ਾਸ ਪ੍ਰਾਪੇਕੰਢੇ ਤਹਿਤ ਚਲਵਾਈਆਂ ਜਾ ਸਕਦੀਆਂ ਹਨ ਤਾਂ ਫਿਰ ਇਕ ਸੱਚੀ ਕਹਾਣੀ 'ਤੇ ਅਧਾਰਤ ਸਿੱਖਾਂ 'ਤੇ ਹੋਏ ਜ਼ੁਲਮਾਂ ਦੀ ਦਾਸਤਾਂ ਬਿਆਨ ਕਰਦੀ ਫ਼ਿਲਮ “ਪੰਜਾਬ-95” ਜੋ “ਸਤਲੁਜ” ਨਾਂਅ ਨਾਲ ਰੀਲੀਜ ਹੋਈ, ਉਸ ਤੇ ਬੈਨ ਕਿਉਂ ? ਇਨਸਾਫ਼ ਤਾਂ ਦੂਰ ਕੀ ਸਾਨੂੰ ਅਪਣੇ ਪਿੰਡੇ 'ਤੇ ਪਏ ਗਹਿਰੇ ਨਿਸ਼ਾਨ ਦਿਖਾਉਣ ਦਾ ਵੀ ਅਧਿਕਾਰ ਨਹੀ? ਕਮਾਲ ਹੈ। ਉਨ੍ਹਾਂ ਕਿਹਾ ਕਿ ਟਰੁੱਥ ਕਮਿਸ਼ਨ ਬਣਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਦਾ ਲਾਰਾ ਲਾ ਕੇ ਸੱਤਾ ਪ੍ਰਾਪਤ ਕਰਨ ਵਾਲੇ ਲੋਕ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਤਰੱਕੀਆਂ ਦੇਈ ਗਏ। ਅੱਜ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਉਹ ਸਿੱਖਾਂ ਪ੍ਰਤੀ ਥੋੜ੍ਹੀ ਵੀ ਇਮਾਨਦਾਰ ਹੈ ਤਾਂ ਉਹ ਟਰੁਥ ਕਮਿਸ਼ਨ ਬਣਾ ਕੇ ਕਾਂਗਰਸ ਵਲੋਂ ਸਿੱਖਾਂ ਨੂੰ ਦਿੱਤੇ ਜ਼ਖ਼ਮਾਂ 'ਤੇ ਮਲ੍ਹਮ ਲਾ ਕੇ ਦਿਖਾਵੇ।
;
;
;
;
;
;
;
;