ਡਾ. ਮੀਨਾਕਸ਼ੀ ਮੌਤ ਮਾਮਲੇ 'ਚ ਵੱਡਾ ਫੈਸਲਾ, ਡਾ: ਪਿਯੂਸ਼ ਸੂਦ ਦੀ ਅਗਾਊਂ ਜ਼ਮਾਨਤ ਹੋਈ ਰੱਦ
ਜਲੰਧਰ, 2 ਜੁਲਾਈ (ਦਵਿੰਦਰ)- ਪੰਜਾਬ ਦੇ ਜਲੰਧਰ 'ਚ ਸਰਕਾਰੀ ਡਾਕਟਰ ਮੀਨਾਕਸ਼ੀ ਦੀ ਸ਼ੱਕੀ ਮੌਤ ਦੇ ਮਾਮਲੇ 'ਚ ਭਗੌੜੇ ਸਰਜਨ ਡਾ.ਪੀਯੂਸ਼ ਸੂਦ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਡਾਕਟਰ ਪਿਯੂਸ਼ ਸੂਦ ਪਿਛਲੇ 22 ਦਿਨਾਂ ਤੋਂ ਫਰਾਰ ਦੱਸਿਆ ਜਾਂਦਾ ਹੈ।
ਬਚਾਅ ਪੱਖ ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਡਾਕਟਰ ਮੀਨਾਕਸ਼ੀ ਦੀ ਮੌਤ ਕੁਦਰਤੀ ਸੀ ਅਤੇ ਉਹ ਲੰਬੇ ਸਮੇਂ ਤੋਂ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਇਹ ਵੀ ਕਿਹਾ ਗਿਆ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਅਤੇ ਲਾਸ਼ 'ਤੇ ਨਿਸ਼ਾਨ ਕੀੜੇ ਦੇ ਕੱਟਣ ਵਰਗੇ ਸਨ। ਪੁਲੀਸ ਨੇ ਅਦਾਲਤ ਵਿਚ ਜ਼ਮਾਨਤ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਮਾਮਲਾ ਬਹੁਤ ਗੰਭੀਰ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ। ਕਈ ਪਹਿਲੂਆਂ 'ਤੇ ਜਾਂਚ ਜਾਰੀ ਹੈ।
;
;
;
;
;
;
;
;
;