ਯੂਰਪ ’ਚ ਤੋੜਿਆ ਗਰਮੀ ਨੇ ਰਿਕਾਰਡ-ਫਰਾਂਸ ’ਚ 1300 ਮੌਤਾਂ
ਪੈਰਿਸ/ਲੰਡਨ/ਮੈਡ੍ਰਿਡ, 29 ਜੂਨ (ਇੰਟ.)-ਯੂਰਪ ਇਸ ਸਮੇਂ ਰਿਕਾਰਡ ਤੋੜ ਗਰਮੀ ਦੀ ਮਾਰ ਝੱਲ ਰਿਹਾ ਹੈ। ਦੱਖਣ-ਪੱਛਮੀ ਯੂਰਪ ਤੋਂ ਸ਼ੁਰੂ ਹੋਈ ਇਕ ਗੰਭੀਰ ਗਰਮੀ ਦੀ ਲਹਿਰ ਹੁਣ ਪੂਰਬੀ ਯੂਰਪ ’ਚ ਫੈਲ ਗਈ ਹੈ, ਜੋ ਰੋਜ਼ਾਨਾ ਤਾਪਮਾਨ ਦੇ ਨਵੇਂ ਰਿਕਾਰਡ ਕਾਇਮ ਕਰ ਰਹੀ ਹੈ। ਫਰਾਂਸ, ਇਟਲੀ, ਸਪੇਨ, ਪੋਲੈਂਡ, ਚੈੱਕ ਗਣਰਾਜ ਤੇ ਲਿਥੁਆਨੀਆ ਸਮੇਤ ਕਈ ਦੇਸ਼ਾਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਪਹੁੰਚ ਗਿਆ ਹੈ। ਇਸ ਗਰਮੀ ਦੀ ਲਹਿਰ ਨੇ ਹੁਣ ਤੱਕ ਯੂਰਪ ’ਚ ਘੱਟੋ-ਘੱਟ 1,300 ਲੋਕਾਂ ਦੀ ਜਾਨ ਲੈ ਲਈ ਹੈ, ਜਿਸ ’ਚ ਇਕੱਲੇ ਫਰਾਂਸ ’ਚ 1,000 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਚੇਤਾਵਨੀ ਦਿੱਤੀ ਹੈ ਕਿ ਇਹ ਅੰਕੜਾ ਹੋਰ ਵੱਧ ਸਕਦਾ ਹੈ। ਫਰਾਂਸ ਨੇ ਇਸ ਗਰਮੀ ਦੀ ਲਹਿਰ ਦਾ ਸਭ ਤੋਂ ਭਿਆਨਕ ਦੌਰ ਦੇਖਿਆ ਹੈ। ਫਰਾਂਸੀਸੀ ਜਨਤਕ ਸਿਹਤ ਏਜੰਸੀ, ਸੈਂਟੇ ਪਬਲਿਕ ਫਰਾਂਸ, ਨੇ ਐਤਵਾਰ (28 ਜੂਨ) ਨੂੰ ਐਲਾਨ ਕੀਤਾ ਕਿ 24 ਜੂਨ ਤੋਂ ਦੇਸ਼ ਵਿੱਚ 1,000 ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਫਰਾਂਸੀਸੀ ਸਿਹਤ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸ਼ੁਰੂਆਤੀ ਅੰਕੜੇ ਹਨ ਅਤੇ ਹਸਪਤਾਲਾਂ, ਨਰਸਿੰਗ ਹੋਮਾਂ ਅਤੇ ਘਰਾਂ ਵਿੱਚ ਹੋਈਆਂ ਮੌਤਾਂ ਦੀ ਪੂਰੀ ਰਿਪੋਰਟਿੰਗ ਤੋਂ ਬਾਅਦ ਹੋਰ ਵੀ ਵਧ ਸਕਦੇ ਹਨ। ਫਰਾਂਸ ਦਾ ਰਾਸ਼ਟਰੀ ਤਾਪਮਾਨ ਸੂਚਕਾਂਕ 29.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ 1947 ’ਚ ਮਾਪ ਸ਼ੁਰੂ ਹੋਣ ਤੋਂ ਬਾਅਦ ਸਭ ਤੋਂ ਵੱਧ ਹੈ। ਫਰਾਂਸ ਦੇ 440 ਮਿਲੀਅਨ ਲੋਕ (ਲਗਭਗ ਪੂਰੀ ਆਬਾਦੀ) ਗਰਮੀ ਦੀ ਚੇਤਾਵਨੀ ਦੇ ਅਧੀਨ ਹਨ। ਇਸ ਦੌਰਾਨ ਸਰਕਾਰ ਨੇ ਅਤਿ ਦੀ ਗਰਮੀ ਕਾਰਨ 1,350 ਤੋਂ ਵੱਧ ਸਕੂਲ ਬੰਦ ਕਰ ਦਿੱਤੇ ਹਨ। ਇਸ ਦੇ ਨਾਲ ਹੀ ਜਰਮਨੀ ’ਚ ਗਰਮੀ ਇੰਨੀ ਜ਼ਿਆਦਾ ਹੈ ਕਿ ਬਹੁਤ ਸਾਰੀਆਂ ਸੜਕਾਂ ਪਿਘਲਣ ਤੇ ਉਨ੍ਹਾਂ ’ਚ ਤਰੇੜਾਂ ਆਉਣ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਬੰਦ ਕਰਨਾ ਪਿਆ ਹੈ। ਉਥੇ ਹੀ ਪੁਰਤਗਾਲ ’ਚ ਬਹੁਤ ਜ਼ਿਆਦਾ ਗਰਮੀ ਤੇ ਸੋਕੇ ਕਾਰਨ ਜੰਗਲਾਂ ਵਿੱਚ ਅੱਗ ਲੱਗਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ।
;
;
;
;
;
;
;
;
;