ਪਾਵਰਕਾਮ ਹੋਇਆ ਬੇਹਾਲ, ਸੂਬੇ ’ਚ ਬਿਜਲੀ ਦੀ ਮੰਗ 16844 ਮੈਗਾਵਾਟ ਤੋਂ ਟੱਪੀ
ਲਹਿਰਾ ਮੁਹੱਬਤ (ਬਠਿੰਡਾ), 28 ਜੂਨ (ਸੁਖਪਾਲ ਸਿੰਘ ਸੁੱਖੀ)- ਉੱਤਰੀ ਭਾਰਤ ਦੇ ਦਿੱਲੀ ਤੇ ਚੰਡੀਗੜ੍ਹ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ 7 ਸੂਬਿਆਂ ਵਿਚੋਂ ਬਿਜਲੀ ਦੀ ਮੰਗ ਪੱਖੋਂ ਉੱਤਰ ਪ੍ਰਦੇਸ਼ ਤੋਂ ਬਾਅਦ ਸਭ ਤੋਂ ਵੱਧ 11154.17 ਮੈਗਾਵਾਟ ਬਾਹਰੋਂ ਬਿਜਲੀ ਖਰੀਦ ਕਰਨ ਵਿਚ ਪੰਜਾਬ ਦੂਜੇ ਸਥਾਨ ’ਤੇ ਰਿਹਾ ਹੈ। ਸੂਬੇ ਦੇ 3 ਸਰਕਾਰੀ ਤਾਪ ਬਿਜਲੀ ਘਰਾਂ ਦੇ ਆਊਟ ਸੋਰਸਡ ਠੇਕਾ ਮੁਲਾਜ਼ਮ ਠੇਕਾ ਪ੍ਰਣਾਲੀ ਬੰਦ ਕਰਕੇ ਪਾਵਰਕਾਮ ਵਿਚ ਮਰਜ ਕਰਨ ਦੀ ਮੰਗ ਨੂੰ ਲੈ ਕੇ ਜਿੱਥੇ 13 ਦਿਨਾਂ ਤੋਂ ਹੜਤਾਲ ’ਤੇ ਹਨ, ਉਥੇ ਹੀ ਅੱਜ ਸੂਬੇ ਵਿਚ ਬਿਜਲੀ ਦੀ ਮੰਗ ਦਾ ਰਿਕਾਰਡ ਤੋੜ ਵਾਧਾ 16844.15 ਮੈਗਾਵਾਟ ਤੱਕ ਪੁੱਜਣ ਕਾਰਨ ਪਾਵਰਕਾਮ ਬੇਹਾਲ ਹੋਇਆ। ਅੱਜ ਅੱਤ ਦੀ ਹੁੰਮਸ ਭਰੀ ਗਰਮੀ ’ਚ ਲਗਭਗ 43 ਡਿਗਰੀ ਤਾਪਮਾਨ ਕਾਰਨ ਤੇ ਝੋਨੇ ਦੀ ਲਵਾਈ ਦਾ ਕੰਮ ਜੋਰਾਂ ’ਤੇ ਹੋਣ ਕਰਕੇ 8 ਘੰਟੇ ਬਿਜਲੀ ਸਪਲਾਈ ਦੀ ਕਿੱਲਤ ਨੂੰ ਲੈ ਕੇ ਅਣ-ਐਲਾਨੇ ਕੱਟਾਂ ਤੋਂ ਦੁਖੀ ਕਿਸਾਨਾਂ ਵਲੋਂ ਸੂਬੇ ਵਿਚ ਵੱਖ-ਵੱਖ ਥਾਵਾਂ ’ਤੇ ਸੜਕ ’ਤੇ ਆ ਕੇ ਤੇ ਟੋਲ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਚੇਤੇ ਰਹੇ ਕਿ ਬੀਤੇ ਸਾਲ 2025 ਵਿਚ ਜੂਨ ਮਹੀਨੇ ਦੇ ਪਹਿਲੇ ਦੌਰ ਵਿਚ ਬਿਜਲੀ ਦੀ ਮੰਗ 16836 ਮੈਗਾਵਾਟ ਸੀ, ਪਰ ਅੱਜ ਦੇ ਵਾਧੇ ਨੇ ਪਿਛਲੇ ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ ਨੇ, ਦੂਜੇ ਪਾਸੇ ਮੌਸਮ ਵਿਭਾਗ ਅਨੁਸਾਰ ਇਸ ਸਾਲ ਮੌਨਸੂਨ ਵੀ ਲੇਟ ਹੋਣ ਦੀ ਸੰਭਾਵਨਾ ਹੈ। ਜਿਸ ਕਰਕੇ ਬਾਰਿਸ਼ ਨਾ ਹੋਣ ਕਰਕੇ ਗਰਮੀ ਹੋਰ ਵਧੇਗੀ। ਜਿਸ ਨਾਲ ਇਸ ਬਿਜਲ਼ੀ ਦੀ ਮੰਗ ਦਾ ਅੰਕੜਾ ਹੋਰ ਵੱਧਣ ਦੇ ਆਸਾਰ ਹਨ। ਪਾਵਰਕਾਮ ਵਲੋਂ ਸੂਬੇ ਦੇ ਕਿਸਾਨਾਂ ਲਈ ਖੇਤੀ ਮੋਟਰਾਂ ਨੂੰ ਚਲਾਉਣ ਲਈ ਬਿਜਲੀ ਦਾ ਪ੍ਰਬੰਧ ਕਰਨਾ ਲਾਜਮੀ ਬਣ ਗਿਆ ਹੈ। ਬੀਤੇ ਦਿਨ 16604 ਮੈਗਾਵਾਟ ਸੀ, ਪਰ ਅੱਜ ਪਾਵਰਕਾਮ ਦੇ ਆਪਣੇ ਸਰਕਾਰੀ ਤਾਪ ਘਰਾਂ ਦੇ 10 ਚੌਂ 9 ਯੁਨਿਟਾਂ ਤੋਂ 2300 ਚੋਂ 1502 ਮੈਗਾਵਾਟ ਪੈਦਾਵਾਰ ਸੀ।
ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਲਹਿਰਾ ਮੁਹੱਬਤ ਦਾ ਇਕ ਯੂਨਿਟ 250 ਮੈਗਾਵਾਟ ਪੈਦਾਵਾਰ ਹਾਲੇ ਵੀ ਬੰਦ ਪਿਆ ਤੇ ਬਾਕੀ ਚੱਲਦੇ ਯੂਨਿਟਾਂ ਦਾ ਉਤਪਾਦਨ ਵੀ ਅੱਧਾ ਹੈ ਤੇ ਸਮੇਤ ਦੋ ਨਿੱਜੀ ਪਾਵਰ ਪਲਾਂਟਾਂ ਦੇ ਪੰਜਾਬ ਦਾ ਆਪਣਾ ਕੁੱਲ ਬਿਜਲੀ ਉਤਪਾਦਨ ਲਗਭਗ 7158 ਮੈਗਾਵਾਟ ਹੈ, ਪਰ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਠੇਕਾ ਮੁਲਾਜ਼ਮਾਂ ਨਾਲ ਅੜੀਅਲ ਵਤੀਰੇ ਕਾਰਨ 5683 ਮੈਗਾਵਾਟ ਉਤਪਾਦਨ ਹੀ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਪਾਵਰਕਾਮ ਨੂੰ ਕੇਂਦਰੀ ਪੂਲ ਚੋਂ 11154.17 ਮੈਗਾਵਾਟ ਬਿਜਲੀ ਪ੍ਰਾਪਤ ਕਰਨੀ ਪਈ। ਹੁਣ ਪਾਵਰਕਾਮ ਨੂੰ ਅਗਲੇ ਦਿਨਾਂ ਵਿਚ ਵੱਧ ਰਹੀ ਗਰਮੀ ਨਾਲ ਨਜਿੱਠਣਾ ਪਵੇਗਾ। ਰਾਤ ਸਮੇਂ ਕੇਂਦਰੀ ਪੂਲ ਚੋਂ ਕਰੀਬ 10 ਰੁਪਏ ਪ੍ਰਤੀ ਯੁਨਿਟ ਖਰੀਦ ਕਰਨੀ ਪੈ ਰਹੀ ਹੈ।
;
;
;
;
;
;
;
;