JALANDHAR WEATHER

ਚੋਰੀ ਕੀਤੇ ਗਏ ਸੱਤ ਮੋਟਰਸਾਈਕਲਾਂ ਤੇ ਇਕ ਸਕੂਟਰੀ ਸਮੇਤ ਵਿਅਕਤੀ ਗ੍ਰਿਫ਼ਤਾਰ

ਭੁਲੱਥ (ਕਪੂਰਥਲਾ), 26 ਜੂਨ (ਮੇਹਰ ਚੰਦ ਸਿੱਧੂ)- ਥਾਣਾ ਭੁਲੱਥ ਪੁਲਿਸ ਵਲੋਂ ਚੋਰੀ ਕੀਤੇ ਗਏ ਸੱਤ ਮੋਟਰਸਾਈਕਲ ਤੇ ਇਕ ਸਕੂਟਰੀ ਸਮੇਤ ਵਿਅਕਤੀ ਨੂੰ ਕਾਬੂ ਕਰਨ ਲਈ ਸਫ਼ਲਤਾ ਹਾਸਿਲ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਡੀ. ਐਸ. ਪੀ. ਗਗਨਦੀਪ ਸਿੰਘ ਘੁੰਮਣ ਤੇ ਥਾਣਾ ਮੁਖੀ ਬਿਕਰਮਜੀਤ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਤਹਿਤ ਐਸ. ਐਸ. ਪੀ. ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੁਲਿਸ ਪਾਰਟੀ ਭੁਲੱਥ ਚੌਂਕ ਵਿਚ ਨਾਕਾਬੰਦੀ ਦੌਰਾਨ ਮੌਜੂਦ ਸੀ, ਕਿ ਕਿਸੇ ਖਾਸ ਮੁਖਬਰ ਦੀ ਇਤਲਾਹ 'ਤੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਂਅ ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਰਮੀਦੀ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਦੱਸਿਆ।

ਜਿਸ ਪਾਸੋਂ ਮੌਕੇ ਤੇ ਇਕ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜਿਸ 'ਤੇ ਉਕਤ ਵਿਅਕਤੀ ਖਿਲਾਫ਼ ਥਾਣਾ ਭੁਲੱਥ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਅਗਲੀ ਕਾਰਵਾਈ ਦੌਰਾਨ ਹੈੱਡ ਕਾਂਸਟੇਬਲ ਪ੍ਰਿੰਸ ਕੁਮਾਰ ਵਲੋਂ ਤਫਤੀਸ਼ ਕੀਤੀ ਗਈ, ਤਾਂ ਗੁਰਵਿੰਦਰ ਸਿੰਘ ਉਰਫ ਗੋਰਾ ਪਾਸੋਂ ਸੱਤ ਮੋਟਰਸਾਈਕਲ ਤੇ ਇਕ ਸਕੂਟੀ ਬਰਾਮਦ ਕੀਤੀ ਗਈ। ਉਕਤ ਵਿਅਕਤੀ ਨੇ ਮੰਨਿਆ ਕਿ ਉਸਨੇ ਸਾਰੇ ਵਹੀਕਲਜ਼ ਥਾਣਾ ਭੁਲੱਥ ਤੇ ਹੋਰ ਥਾਣਿਆਂ ਦੇ ਏਰੀਏ ਵਿਚੋਂ ਚੋਰੀ ਕੀਤੇ ਸਨ। ਡੀ. ਐਸ. ਪੀ. ਗਗਨਦੀਪ ਸਿੰਘ ਤੇ ਐਸ.ਐਚ. ਓ. ਬਿਕਰਮਜੀਤ ਸਿੰਘ ਚੌਹਾਨ ਨੇ ਦੱਸਿਆ ਕਿ ਉਕਤ ਵਿਅਕਤੀ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈਣ ਉਪਰੰਤ ਚੋਰੀ ਦੇ ਹੋਰ ਵੀ ਵਹੀਕਲਜ਼ ਬਰਾਮਦ ਹੋਣ ਦੀ ਉਮੀਦ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ