ਰਾਜਪੁਰਾ ਵਿਖੇ ਪ੍ਰੋਪਰਟੀ ਸਲਾਹਕਾਰ ਅਤੇ ਆਪ ਆਗੂ ਦੇ ਦਫ਼ਤਰ ’ਤੇ ਚੱਲੀਆਂ ਗੋਲੀਆਂ
ਰਾਜਪੁਰਾ (ਪਟਿਆਲਾ), 26 ਜੂਨ (ਰਣਜੀਤ ਸਿੰਘ)- ਅੱਜ ਇੱਥੇ ਦੁਪਹਿਰ ਸਮੇਂ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅੰਡਰ ਬ੍ਰਿਜ ਰੋਡ ਮਿਨੀ ਸੈਕਟਰੀਏਟ ਅਤੇ ਕੋਰਟ ਕੰਪਲੈਕਸ ਦੇ ਨੇੜੇ ਇਕ ਪ੍ਰਾਪਰਟੀ ਸਲਾਹਕਾਰ ਅਤੇ ਸੀਨੀਅਰ ਆਪ ਆਗੂ ਦੇ ਦਫ਼ਤਰ ਤੇ ਅੱਧਾ ਦਰਜਨ ਦੇ ਕਰੀਬ ਗੋਲੀਆਂ ਚੱਲੀਆਂ ਹਨ। ਇਸ ਦੌਰਾਨ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦਫ਼ਤਰ ਵਿਚ ਵੜ ਕੇ ਗੋਲੀਆਂ ਚਲਾਉਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪਤਾ ਲੱਗਾ ਹੈ ਕਿ ਹਮਲਾਵਰ ਸਵੇਰ ਤੋਂ ਹੀ ਰੇਕੀ ਕਰ ਰਹੇ ਸਨ ਅਤੇ ਉਨ੍ਹਾਂ ਨੇ ਦਫ਼ਤਰ ਦੇ ਵਿਚ ਵੜ ਕੇ ਗੋਲੀਆਂ ਚਲਾਈਆਂ।
ਗੋਲੀਆਂ ਦੇ ਨਿਸ਼ਾਨ ਦਫ਼ਤਰ ਦੀਆਂ ਦੀਵਾਰਾਂ ਤੇ ਵਿਖਾਈ ਦੇ ਰਹੇ ਹਨ। ਇਸ ਸੰਬੰਧ ਦੇ ਵਿਚ ਕੋਈ ਵੀ ਪੁਲਿਸ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ ਇਸ ਪੂਰੇ ਘਟਨਾਕਰਮ ਦੀ ਪੁਲਿਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ।
;
;
;
;
;
;
;
;
;