ਭਾਰਤੀ ਸਿੱਖ ਯਾਤਰੀਆਂ ਦਾ ਗੁ: ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਿੱਘਾ ਸਵਾਗਤ
ਅਟਾਰੀ ਸਰਹੱਦ, 26 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਮਹਾਰਾਜਾ ਰਣਜੀਤ ਸਿੰਘ ਜੀ ਦੀ 187ਵੀਂ ਬਰਸੀ ਮਨਾਉਣ ਲਈ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦਾ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ਕਰਦਿਆਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਪਹੁੰਚੇ ਭਾਰਤੀ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਹੈ। ਭਾਰਤੀ ਯਾਤਰੀਆਂ ਦਾ ਸਵਾਗਤ ਫਰਾਜ਼ ਅੱਬਾਸ (ਡਿਪਟੀ ਸੈਕਟਰੀ ਸ਼ਰਾਈਨ, ਈ.ਟੀ.ਪੀ.ਬੀ.), ਗੋਬਿੰਦ ਸਿੰਘ (ਮੁੱਖ ਗ੍ਰੰਥੀ, ਦਰਬਾਰ ਸਾਹਿਬ ਕਰਤਾਰਪੁਰ), ਇੰਦਰਜੀਤ ਸਿੰਘ (ਪੀ.ਐੱਸ.ਜੀ.ਪੀ.ਸੀ.) ਪੀ.ਐਮ.ਯੂ. ਪ੍ਰਸ਼ਾਸਨ ਵਲੋਂ ਕੀਤਾ ਗਿਆ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਰਤੀ ਸਿੱਖ ਯਾਤਰੂਆਂ ਲਈ ਆਤਮਿਕ ਅਨੁਭਵ ਨੂੰ ਹੋਰ ਸੁਖਦਾਇਕ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਦੌਰਾਨ ਯਾਤਰੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਦੋ ਰਾਤਾਂ ਰਹਿਣ ਉਪਰੰਤ 27 ਜੂਨ ਨੂੰ ਸ੍ਰੀ ਕਰਤਾਰਪੁਰ ਸਾਹਿਬ ਤੋਂ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਲਈ ਰਵਾਨਾ ਹੋਣਗੇ। ਇਸ ਦੌਰਾਨ ਉਹ ਰਸਤੇ ਵਿਚ ਆਉਂਦੇ ਸਿੱਖ ਗੁਰਧਾਮ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਵੀ ਦਰਸ਼ਨ ਦੀਦਾਰੇ ਕਰਨਗੇ I
;
;
;
;
;
;
;
;
;