ਕੈਲਗਰੀ ’ਚ ਫਿਰੌਤੀਆਂ ਮੰਗਣ ਅਤੇ ਗੋਲੀਆਂ ਚਲਾਉਣ ਦੇ ਮਾਮਲਿਆਂ ’ਚ ਦੋਸ਼ੀਆਂ ਦੀਆਂ ਪੁਲਿਸ ਨੇ ਕੀਤੀਆ ਤਸਵੀਰਾਂ ਜਾਰੀ
ਕੈਲਗਰੀ, 26 ਜੂਨ (ਜਸਜੀਤ ਸਿੰਘ ਧਾਮੀ)- ਕੈਲਗਰੀ ਪੁਲਿਸ ਵਲੋਂ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ,ਵਿਸਟਰ ਵੀਜ਼ਾ ਅਤੇ ਵਰਕ ਪਰਮਿਟ ’ਤੇ ਕੈਨੇਡਾ ਆਏ 15 ਨੌਜਵਾਨਾਂ ਦੀਆਂ ਤਸਵੀਰਾਂ ਜਾਰੀ ਕੀਤੀਆ ਗਈਆਂ ਹਨ। ਇਹ 15 ਨੌਜਵਾਨ ਕੈਲਗਰੀ ਵਿਚ ਜਬਰਨ ਵਸੂਲੀ ਦੀ ਜਾਂਚ ਨਾਲ ਲੋੜੀਂਦੇ ਹਨ। ਕੈਲਗਰੀ ਪੁਲਿਸ ਨੇ ਫਿਰੌਤੀਆਂ, ਗੋਲੀਆਂ ਚਲਾਉਣ ਦੇ ਮਾਮਲਿਆਂ ਵਿਚ ਇਨ੍ਹਾਂ ਨੌਜਵਾਨਾਂ ’ਤੇ 56 ਚਾਰਜ ਲਾਏ ਹਨ, ਜਿਨ੍ਹਾਂ ਵਿਚ ਰਵਜੋਤ ਤੂਰ 20 ਸਾਲ,ਜਰਮਨਜੀਤ ਸਿੰਘ 22 ਸਾਲ,ਜਸਕਰਨ ਸਿੰਘ ਉਰਫ਼ ਜੱਸੀ ਬੁੱਟਰ 21 ਸਾਲ,ਕਰਨਬੀਰ ਸਿੰਘ ਉਰਫ਼ ਕਰਨ ਸਿੰਘ 21 ਸਾਲ,ਅਮਨਦੀਪ ਸਿੰਘ ਉਰਫ਼ ਸ਼ਿਵਾ ਸਿੰਘ 21 ਸਾਲ,ਅਨੁਰਾਗ ਸਿੱਧੂ 21 ਸਾਲ,ਈਸ਼ਾਨਦੀਪ ਸਿੰਘ 19 ਸਾਲ,ਅਮਨਦੀਪ ਮੱਲ੍ਹੀ ਉਰਫ਼ ਹਰਮਨ ਗਿੱਲ 39 ਸਾਲ,ਸੰਦੀਪ ਸਿੰਘ 32 ਸਾਲ,ਦਕਸ਼ ਗੌਤਮ 25 ਸਾਲ,ਆਕਾਸ਼ਦੀਪ ਸਿੰਘ 19 ਸਾਲ, ਗਗਨਦੀਪ ਸਿੰਘ ਉਰਫ਼ ਗੱਗੀ 29 ਸਾਲ,ਪਰਦੀਪ ਸਿੰਘ 24 ਸਾਲ, ਤਰਨਵੀਰ ਸਿੰਘ 24 ਸਾਲ ਅਤੇ ਗੁਰਕਰਨ ਧਾਲੀਵਾਲ 21 ਸਾਲ ਦੇ ਨਾਮ ਸ਼ਾਮਿਲ ਹਨ। ਇਹ ਸਾਰੇ ਭਾਰਤੀ ਨਾਗਰਿਕ ਹਨ ਤੇ ਹੁਣ ਪੁਲਿਸ ਨੇ ਤਸਵੀਰਾਂ ਜਾਰੀ ਕਰਕੇ ਜਨਤਾ ਤੋਂ ਸਹਿਯੋਗ ਮੰਗਿਆ ਹੈ।
;
;
;
;
;
;
;
;
;