JALANDHAR WEATHER

ਮਹਿਲਾ ਟੀ-20 ਵਿਸ਼ਵ ਕੱਪ - ਭਾਰਤ ਨੇ ਨੀਦਰਲੈਂਡ ਨੂੰ ਜਿੱਤਣ ਲਈ ਦਿੱਤਾ 210 ਦੌੜਾਂ ਦਾ ਟੀਚਾ

ਇੰਗਲੈਂਡ, 17 ਜੂਨ (ਇੰਟ)-ਭਾਰਤ ਨੇ ਨੀਦਰਲੈਂਡ ਨੂੰ 210 ਦੌੜਾਂ ਦਾ ਟੀਚਾ ਦਿੱਤਾ ਹੈ। ਟਾਸ ਹਾਰਨ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਮ੍ਰਿਤੀ ਮੰਧਾਨਾ ਅਤੇ ਸ਼ੇਫਾਲੀ ਵਰਮਾ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 20 ਓਵਰਾਂ ਵਿੱਚ ਪੰਜ ਵਿਕਟਾਂ 'ਤੇ 209 ਦੌੜਾਂ ਬਣਾਈਆਂ। ਇਹ ਟੀ-20 ਵਿਸ਼ਵ ਕੱਪ ਵਿੱਚ ਕਿਸੇ ਵੀ ਟੀਮ ਵਿਰੁੱਧ ਭਾਰਤੀ ਮਹਿਲਾ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਦੇ ਨਾਲ ਹੀ ਇਹ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਕਿਸੇ ਵੀ ਟੀਮ ਦੁਆਰਾ ਤੀਜਾ ਸਭ ਤੋਂ ਵੱਡਾ ਸਕੋਰ ਹੈ। ਇਸ ਮੈਚ ਵਿੱਚ ਕੈਰੋਲੀਨ ਡੀ ਲੈਂਜ ਨੇ ਨੀਦਰਲੈਂਡ ਲਈ ਦੋ ਵਿਕਟਾਂ ਲਈਆਂ, ਜਦੋਂ ਕਿ ਆਇਰਿਸ ਵਿਲਿੰਗ, ਹੀਥਰ ਸੀਗਰਸ ਅਤੇ ਮਾਈਰੇਥ ਵੈਨ ਡੇਨ ਰੋਡ ਨੇ ਇੱਕ-ਇੱਕ ਸਫਲਤਾ ਹਾਸਲ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ