ਭਾਰਤੀ ਅਤੇ ਵਿਸ਼ਵ ਅਰਥਵਿਵਸਥਾ ਦੇ ਵਿਕਾਸ ਚ ਯੋਗਦਾਨ ਪਾ ਰਹੇ ਹਨ ਸਟਾਰਟਅੱਪ - ਪ੍ਰਧਾਨ ਮੰਤਰੀ ਮੋਦੀ
ਨਾਇਸ (ਫਰਾਂਸ), 14 ਜੂਨ - 'ਭਾਰਤ ਇਨੋਵੇਟਸ' ਦੇ ਉਦਘਾਟਨ ਸਮਾਗਮ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਅੱਜ ਇਸ ਸਮਾਗਮ ਦਾ ਹਿੱਸਾ ਕਈ ਵੀਸੀ (ਵੈਂਚਰ ਕੈਪੀਟਲਿਸਟ) ਅਤੇ ਉਦਯੋਗ ਦੇ ਨੇਤਾ ਹਨ। ਮੈਂ ਭਾਰਤ ਤੋਂ ਇੱਥੇ ਆਏ ਨੌਜਵਾਨ ਇਨੋਵੇਟਰਾਂ ਦੀ ਸ਼ਲਾਘਾ ਕਰਨਾ ਚਾਹਾਂਗਾ। ਪੁਰਾਣੇ ਰਸਤੇ 'ਤੇ ਚੱਲਣ ਦੀ ਬਜਾਏ, ਉਨ੍ਹਾਂ ਨੇ ਇਸਨੂੰ ਛੱਡ ਕੇ ਨਵਾਂ ਰਸਤਾ ਚੁਣਿਆ ਹੈ। ਉਨ੍ਹਾਂ ਨੇ ਇਕ ਨਵੀਂ ਲੀਗ ਬਣਾਈ ਹੈ। ਤੁਸੀਂ ਇਥੇ 100-125 ਸਟਾਰਟਅੱਪ ਦੇਖ ਸਕਦੇ ਹੋ, ਪਰ ਭਾਰਤ ਵਿਚ 2 ਲੱਖ ਤੋਂ ਵੱਧ ਅਜਿਹੇ ਸਟਾਰਟਅੱਪਾਂ ਦਾ ਇਕ ਵੱਡਾ ਪੂਲ ਹੈ। ਇਕੱਠੇ ਮਿਲ ਕੇ, ਇਹ ਸਟਾਰਟਅੱਪ ਭਾਰਤੀ ਅਤੇ ਵਿਸ਼ਵ ਅਰਥਵਿਵਸਥਾ ਦੇ ਵਿਕਾਸ ਵਿਚ ਯੋਗਦਾਨ ਪਾ ਰਹੇ ਹਨ।"
;
;
;
;
;
;
;
;
;