ਹਲਵਾਰਾ ਹਵਾਈ ਅੱਡੇ 'ਤੇ 15 ਜੂਨ ਨੂੰ “ਯਾਤਰੀ ਸੁਵਿਧਾ ਦਿਵਸ” ਮਨਾਇਆ ਜਾਵੇਗਾ- ਸੀ.ਈ.ਓ. ਜੰਗੀਰ ਸਿੰਘ
ਹਲਵਾਰਾ, 14 ਜੂਨ (ਮਨਦੀਪ ਸਿੰਘ ਉੱਭੀ)- ਸਿਵਲ ਹਲਵਾਰਾ ਹਵਾਈ ਅੱਡੇ 'ਤੇ 15 ਜੂਨ ਨੂੰ “ਯਾਤਰੀ ਸੁਵਿਧਾ ਦਿਵਸ” ਮਨਾਇਆ ਜਾਵੇਗਾ। ਇਸ ਮੌਕੇ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਉਨ੍ਹਾਂ ਦੇ ਯਾਤਰਾ ਅਨੁਭਵ ਨੂੰ ਹੋਰ ਸੁਖਦ ਬਨਾਉਣ ਅਤੇ ਹਵਾਈ ਅੱਡੇ ਨਾਲ ਜੁੜੇ ਵੱਖ-ਵੱਖ ਹਿੱਸੇਦਾਰਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਪ੍ਰੋਗਰਾਮ ਤਹਿਤ ਆਉਣ ਤੇ ਜਾਣ ਵਾਲੇ ਯਾਤਰੀਆਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਵਾਈ ਅੱਡੇ ਦੇ ਸਾਰੇ ਹਿੱਸੇਦਾਰਾਂ ਵਲੋਂ ਸਾਂਝੇ ਤੌਰ 'ਤੇ “ਵੰਦੇ ਮਾਤਰਮ” ਗੀਤ ਗਾਇਆ ਜਾਵੇਗਾ। ਹਵਾਈ ਅੱਡੇ ਦੀ ਸਫ਼ਾਈ ਅਤੇ ਰੱਖ-ਰਖਾਵ ਵਿਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਹਾਊਸਕੀਪਿੰਗ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਹਵਾਬਾਜ਼ੀ ਖੇਤਰ ਵਿਚ ਸੇਵਾ ਨਿਭਾ ਰਹੀਆਂ ਮਹਿਲਾ ਕਰਮਚਾਰੀਆਂ ਦੇ ਯੋਗਦਾਨ ਦੀ ਵੀ ਵਿਸ਼ੇਸ਼ ਸਹਾਰਨਾ ਕੀਤੀ ਜਾਵੇਗੀ। ਆਉਣ ਜਾਣ ਵਾਲੇ ਯਾਤਰੀਆਂ ਅਤੇ ਹੋਰ ਹਿੱਸੇਦਾਰ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਸੈਲਫੀ ਬੂਥਸਥਾਪਿਤ ਕੀਤੇ ਜਾਣਗੇ ਅਤੇ ਜਾਗਰੂਕਤਾ ਲਈ ਵੱਖ-ਵੱਖ ਜਾਣਕਾਰੀ ਬੈਨਰ ਪ੍ਰਦਰਸ਼ਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਯਾਤਰੀਆਂ ਤੋਂ ਉਨ੍ਹਾਂ ਦੇ ਸੁਝਾਅ ਅਤੇ ਫੀਡਬੈਕ ਪ੍ਰਾਪਤ ਕਰਨ ਲਈ ਵਿਸ਼ੇਸ਼ ਫੀਡਬੈਕ ਇਕੱਤਰਤਾ ਮੁਹਿੰਮ ਵੀ ਚਲਾਈ ਜਾਵੇਗੀ।
ਇਸ ਮੌਕੇ ਹਲਵਾਰਾ ਹਵਾਈ ਅੱਡੇ ਦੇ ਡਾਇਰੈਕਟਰ ਜਗੀਰ ਸਿੰਘ ਨੇ ਕਿਹਾ ਕਿ ਹਵਾਈ ਅੱਡੇ ਦੇ ਸਾਰੇ ਹਿੱਸੇਦਾਰਾਂ, ਸੁਰੱਖਿਆ ਕਰਮਚਾਰੀਆਂ, ਯਾਤਰੀਆਂ ਅਤੇ ਹੋਰ ਉਪਭੋਗਤਾਵਾਂ ਨੂੰ ਇਸ ਸਮਾਗਮ ਵਿਚ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਯਾਤਰੀਆਂ ਨਾਲ ਗੱਲਬਾਤ ਰਾਹੀਂ ਉਨ੍ਹਾਂ ਦੀਆਂਉਮੀਦਾਂ ਅਤੇ ਸੁਝਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਜੋ ਹਵਾਈ ਅੱਡੇ 'ਤੇ ਉਪਲਬਧ ਸੁਵਿਧਾਵਾਂ ਅਤੇ ਸੇਵਾਵਾਂ ਵਿਚ ਲਗਾਤਾਰ ਸੁਧਾਰ ਯਕੀਨੀ ਬਣਾਇਆ ਜਾ ਸਕੇ। “ਯਾਤਰੀ ਸੁਵਿਧਾ ਦਿਵਸ” ਦਾ ਇਹ ਆਯੋਜਨ ਯਾਤਰੀ ਸੰਤੁਸ਼ਟੀ ਹਿੱਸੇਦਾਰਾਂ ਦੀ ਭਾਗੀਦਾਰੀ ਅਤੇ ਉੱਤਮ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਹਲਵਾਰਾ ਹਵਾਈ ਅੱਡੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
;
;
;
;
;
;
;
;
;