JALANDHAR WEATHER

ਹੁਸ਼ਿਆਰਪੁਰ ਤੋਂ ਚੋਰੀ ਹੋਈਆਂ 31 ਮੱਝਾਂ ਗੁਰਦਾਸਪੁਰ ਚੋਂ ਬਰਾਮਦ

ਕਲਾਨੌਰ (ਗੁਰਦਾਸਪੁਰ), 31 ਮਈ (ਪੁਰੇਵਾਲ) - ਬੀਤੀ ਰਾਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੱਕ ਭੀਆਂ ਚੋਂ 32 ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਦੀ ਪੈੜ ਨੱਪਦਿਆਂ ਮਾਲਕਾਂ ਵਲੋਂ ਚੋਰੀ ਹੋਈਆਂ ਮੱਝਾਂ ਚੋਂ 31 ਮੱਝਾਂ ਸਮੇਤ 2 ਚੋਰਾਂ ਨੂੰ ਕਾਬੂ ਕਰਕੇ ਕਲਾਨੌਰ ਨੂੰ ਪੁਲਿਸ ਹਵਾਲੇ ਕੀਤਾ ਗਿਆ ਹੈ। ਚੋਰ ਮੱਝਾਂ ਨੂੰ ਤੋਰ ਕੇ ਹੁਸ਼ਿਆਰਪੁਰ ਦੀ ਹੱਦ ਪਾਰ ਕਰਕੇ ਗੁਰਦਾਸਪੁਰ ਵਿਚ ਦਾਖ਼ਲ ਹੋਏ ਅਤੇ ਉਹ ਜਦੋਂ ਕਲਾਨੌਰ ਪੁਲਿਸ ਥਾਣੇ ਦੇ ਪਿੰਡ ਬਖਸ਼ੀਵਾਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਮੱਝਾਂ ਸਮੇਤ ਕਾਬੂ ਕਰ ਲਿਆ ਗਿਆ। ਇਸ ਸੰਬੰਧੀ ਮੁਕੇਰੀਆਂ ਤੇ ਕਲਾਨੌਰ ਪੁਲਿਸ ਕਾਰਵਾਈ ਕਰ ਰਹੀ ਹੈ। ਹੋਰਨਾਂ ਥਾਵਾਂ ਤੋਂ ਵੀ ਚੋਰੀ ਹੋਈਆਂ ਮੱਝਾਂ ਦੇ ਮਾਲਕ ਵੀ ਮੌਕੇ ਤੇ ਪਹੁੰਚ ਕੇ ਮੱਝਾਂ ਦੀ ਪਹਿਚਾਣ ਕਰਨ ਚ ਲੱਗੇ ਹੋਏ ਹਨ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ