ਰਾਜਾ ਵੜਿੰਗ ਨੇ ਜ਼ਖ਼ਮੀ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਦਾ ਜਾਣਿਆ ਹਾਲ
ਲੁਧਿਆਣਾ, 26 ਮਈ (ਰੂਪੇਸ਼ ਕੁਮਾਰ) - ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਦੇਰ ਰਾਤ ਲੁਧਿਆਣਾ ਦੇ ਡੀ.ਐਮ.ਸੀ. ਹਸਪਤਾਲ ਪਹੁੰਚੇ ਜਿੱਥੇ ਉਨ੍ਹਾਂ ਨੇ ਰਾਏਕੋਟ ਵਿਖੇ ਐਮ.ਸੀ. ਚੋਣਾਂ ਦੌਰਾਨ ਹੋਏ ਟਕਰਾਅ 'ਚ ਜ਼ਖ਼ਮੀ ਹੋਏ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਦਾ ਹਾਲ ਜਾਣਿਆ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਵਲੋਂ ਪਲਾਸਟਿਕ ਸਰਜਰੀ ਦੀ ਗੱਲ ਕਹੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਚੋਣਾਂ ਵਿਚ ਮੌਜੂਦਾ ਸਰਕਾਰ ਵਲੋਂ ਜੰਮ ਕੇ ਧੱਕੇਸ਼ਾਹੀ ਕੀਤੀ ਗਈ ਹੈ। ਪੂਰੇ ਪੰਜਾਬ ਭਰ ਵਿਚ ਜਗ੍ਹਾ ਜਗ੍ਹਾ ਕੁੱਟ ਮਾਰ ਦੀਆ ਘਟਨਾਵਾਂ ਹੋਈਆਂ ਹਨ। ਇਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵੀ ਸਾਧਿਆ। ਨਾਲ ਹੀ ਉਨ੍ਹਾਂ ਨੇ ਪੈਟਰੋਲ ਡੀਜ਼ਲ ਦੇ ਲਗਾਤਾਰ ਵੱਧ ਰਹੇ ਰੇਟਾਂ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ ਹੈ।ਉਨ੍ਹਾਂ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੇ ਵਧੇ ਰੇਟਾਂ ਵਿਰੁੱਧ ਉਨ੍ਹਾਂ ਨੇ ਆਪਣਾ ਸੰਕੇਤਕ ਰੋਸ ਜ਼ਾਹਿਰ ਕੀਤਾ ਹੈ। ਇਸ ਦੌਰਾਨ ਉਹ ਗੱਡੇ ਉੱਪਰ ਬੈਠ ਕੇ ਵੋਟ ਪਾਣ ਗਏ ਸਨ।
;
;
;
;
;
;
;
;
;