ਖੱਡ ’ਚ ਡਿੱਗੀ ਐਸ.ਯੂ.ਵੀ., 8 ਦੀ ਮੌਤ
ਮਹਾਰਾਸ਼ਟਰ, 25 ਮਈ- ਮਹਾਰਾਸ਼ਟਰ ਦੇ ਰਾਏਗੜ੍ਹ ਵਿਚ ਇਕ ਐਸ.ਯੂ.ਵੀ. ਦੇ ਖੱਡ ਵਿਚ ਡਿੱਗਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਪੋਲਡਪੁਰ-ਮਹਾਬਲੇਸ਼ਵਰ ਸੜਕ 'ਤੇ ਅੰਬੇਨਾਲੀ ਘਾਟ ਖੇਤਰ ਵਿਚ ਵਾਪਰੀ। ਪੀੜਤ ਸਤਾਰਾ ਦੇ ਵਸਨੀਕ ਸਨ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ ਦਾਪੋਲੀ ਤੋਂ ਸਤਾਰਾ ਜਾ ਰਹੇ ਸਨ ਜਦੋਂ ਵਾਹਨ ਖੱਡ ਵਿਚ ਡਿੱਗ ਗਿਆ।
ਪੁਲਿਸ ਨੇ ਕਿਹਾ ਕਿ ਇਹ ਭਿਆਨਕ ਹਾਦਸਾ ਐਤਵਾਰ ਦੇਰ ਰਾਤ ਪੋਲਡਪੁਰ-ਮਹਾਬਲੇਸ਼ਵਰ ਘਾਟ 'ਤੇ ਵਾਪਰਿਆ, ਜੋ ਕਿ ਕੋਂਕਣ ਅਤੇ ਪੱਛਮੀ ਮਹਾਰਾਸ਼ਟਰ ਨੂੰ ਜੋੜਦਾ ਹੈ। ਅੰਬੇਨਾਲੀ ਘਾਟ ਵਿਚ ਇੱ ਕਾਰ ਡੂੰਘੀ ਖੱਡ ਵਿਚ ਡਿੱਗਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਤਾਰਾ ਜ਼ਿਲ੍ਹੇ ਦੇ ਅਜਗਾਓਂ ਦੇ ਅੱਠ ਨੌਜਵਾਨ ਦਾਪੋਲੀ ਤੋਂ ਆਪਣੇ ਪਿੰਡ ਵਾਪਸ ਆ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਅੰਬੇਨਾਲੀ ਘਾਟ ਦੇ ਡਾਭਿਲ ਪਿੰਡ ਦੀ ਸੀਮਾ ਦੇ ਅੰਦਰ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ।
ਜਾਣਕਾਰੀ ਅਨੁਸਾਰ ਪੋਲਡਪੁਰ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਰਾਹਤ ਅਤੇ ਬਚਾਅ ਕਾਰਜ ਚਲਾ ਰਹੀਆਂ ਹਨ। 1,000 ਫੁੱਟ ਡੂੰਘੀ ਖੱਡ ਵਿਚ ਡਿੱਗਣ ਵਾਲਿਆਂ ਲਈ ਬਚਾਅ ਕਾਰਜ ਸ਼ੁਰੂ ਹੋ ਗਏ ਹਨ। ਸੋਮਵਾਰ ਸਵੇਰੇ 7 ਵਜੇ ਤੱਕ ਇਕ ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਸੀ। ਬਚਾਅ ਟੀਮਾਂ ਅਤੇ ਕਈ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਸਨ।
;
;
;
;
;
;
;
;