ਏਅਰ ਇੰਡੀਆ ਦੇ ਜਹਾਜ਼ ਦੀ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ
ਨਵੀਂ ਦਿੱਲੀ, 21 ਮਈ (ਪੀ. ਟੀ. ਆਈ.)-ਬੈਂਗਲੁਰੂੂ ਤੋਂ ਦਿੱਲੀ ਆ ਰਹੇ ਏਅਰ ਇੰਡੀਆ ਦੇ ਇਕ ਜਹਾਜ਼ ਨੂੰ ਵੀਰਵਾਰ ਸ਼ਾਮ ਇੰਜਣ 'ਚ ਅੱਗ ਲੱਗਣ ਦੇ ਸ਼ੱਕ ਕਾਰਨ ਦਿੱਲੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ | ਏਅਰ ਇੰਡੀਆ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਇਹ ਘਟਨਾ ਏ320 ਜਹਾਜ਼ ਨਾਲ ਵਾਪਰੀ | ਇਹ ਬੈਂਗਲੁਰੂੂ ਤੋਂ ਦਿੱਲੀ ਆਉਣ ਵਾਲੀ ਉਡਾਣ ਏਆਈ2802 ਸੀ | ਜਦੋਂ ਜਹਾਜ਼ ਦਿੱਲੀ ਹਵਾਈ ਅੱਡੇ 'ਤੇ ਉਤਰਨ ਦੇ ਬਿਲਕੁਲ ਆਖਰੀ ਪੜਾਅ 'ਚ ਸੀ ਤਾਂ ਕਾਕਪਿਟ 'ਚ ਪਾਇਲਟਾਂ ਨੂੰ ਜਹਾਜ਼ ਦੇ ਇਕ ਇੰਜਣ 'ਚ ਅੱਗ ਲੱਗਣ ਦਾ ਸੰਕੇਤ ਮਿਲਿਆ, ਜਿਸ ਦੀ ਬਾਅਦ 'ਚ ਪੁਸ਼ਟੀ ਵੀ ਹੋਈ | ਖ਼ਤਰੇ ਨੂੰ ਦੇਖਦੇ ਹੋਏ ਕਰਿਊ ਮੈਂਬਰਾਂ ਨੇ ਤੁਰੰਤ ਸੁਰੱਖਿਆ ਨਿਯਮਾਂ ਦਾ ਪਾਲਣ ਕੀਤਾ ਅਤੇ ਜਹਾਜ਼ ਨੂੰ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਜਹਾਜ਼ 'ਚ 160 ਤੋਂ ਵੱਧ ਯਾਤਰੀ ਅਤੇ ਕਰਿਊ ਮੈਂਬਰ ਸਵਾਰ ਸਨ, ਜੋ ਕਿ ਲੈਂਡਿੰਗ ਤੋਂ ਬਾਅਦ ਪੂਰੀ ਤਰ੍ਹਾਂ ਸੁਰੱਖਿਅਤ ਬਾਹਰ ਆ ਗਏ ਹਨ | ਫਲਾਈਟ ਟ੍ਰੈਕਿੰਗ ਵੈੱਬਸਾਈਟ ਮੁਤਾਬਕ ਇਸ ਜਹਾਜ਼ ਨੇ ਰਾਤ ਦੇ ਲਗਪਗ 9:30 ਵਜੇ ਲੈਂਡ ਕੀਤਾ | ਹਾਲਾਂਕਿ, ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਇੰਜਣ 'ਚ ਅਸਲ 'ਚ ਅੱਗ ਲੱਗੀ ਸੀ ਜਾਂ ਨਹੀਂ, ਇਸ ਦੀ ਪੂਰੀ ਪੁਸ਼ਟੀ ਹੋਣਾ ਅਜੇ ਬਾਕੀ ਹੈ |
;
;
;
;
;
;
;
;
;