JALANDHAR WEATHER

ਸੀ.ਆਈ.ਏ ਸਟਾਫ਼ ਪਠਾਨਕੋਟ ਵਲੋਂ ਪਾਕਿਸਤਾਨ ਤੇ ਵਿਦੇਸ਼ਾਂ ਨੂੰ ਸੂਚਨਾਵਾਂ ਦੇਣ ਵਾਲਾ ਕਾਬੂ

ਪਠਾਨਕੋਟ 21 ਮਈ, (ਵਿਨੋਦ)- ਨੈਸ਼ਨਲ ਹਾਈਵੇ ਤੇ ਕੈਮਰਾ ਲਗਾ ਕੇ ਫੌਜ਼ ਦੀ ਗਤੀਵਿਧੀਆਂ ਦੀ ਜਾਣਕਾਰੀ ਪਾਕਿਸਤਾਨ ਲੈਂਡਰਾਂ ਅਤੇ ਵਿਦੇਸ਼ਾਂ ਵਿਚ ਭੇਜਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਸੀ.ਆਈ.ਏ. ਸਟਾਫ਼ ਪਠਾਨਕੋਟ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਸੀ.ਆਈ.ਏ ਸਟਾਫ਼ ਪਠਾਨਕੋਟ ਨੂੰ ਸੂਚਨਾ ਮਿਲੀ ਸੀ ਕਿ ਬਲਜੀਤ ਸਿੰਘ ਵਾਸੀ ਪਿੰਡ ਚੱਕ ਧਾਰੀਵਾਲ ਜ਼ਿਲਾ ਪਠਾਨਕੋਟ ਜਿਸ ਨੇ ਸੁਜਾਨਪੁਰ ਦੇ ਨੈਸ਼ਨਲ ਹਾਈਵੇ ਫੁਲ ਨੰਬਰ ਚਾਰ ਅਤੇ ਪੰਜ ਵਿਚਕਾਰ ਦੁਕਾਨਾਂ ਦੇ ਕੈਮਰੇ ਲਗਾਏ ਹੋਏ ਹਨ, ਅਤੇ ਇਲੈਕਟਰੋਨਿਕ ਮੈਸੰਜਰ ਰਾਹੀਂ, ਉੱਕਤ ਵਿਅਕਤੀ ਪਾਕਿਸਤਾਨ ਵਿਚ ਬੈਠੇ ਆਪਣੇ ਲੈਂਡਰਾਂ ਅਤੇ ਵਿਦੇਸ਼ਾਂ ਨੂੰ ਨੈਸ਼ਨਲ ਹਾਈਵੇ ਤੋਂ ਗੁਜ਼ਰਨ ਵਾਲੇ ਫੌਜੀ ਗਤੀਵਿਧੀਆਂ ਸਬੰਧੀ ਸੂਚਣਾ ਭੇਜਦਾ ਸੀ, ਜੋ ਕਿ ਇਕ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਗੰਭੀਰ ਮਾਮਲਾ ਹੈ।

ਪੁਲਿਸ ਵਲੋਂ ਬਲਜੀਤ ਸਿੰਘ ਉਰਫ ਬਿੱਟੂ ਪਿੰਡ ਚੱਕ ਧਾਲੀਵਾਲ ਜ਼ਿਲ੍ਹਾਂ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਤੇ ਉਸ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਹੋਰ ਵੀ ਲੋਕਾਂ ਦੇ ਇਸ ਨਾਲ ਤਾਰ ਜੁੜੇ ਹੋ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ