ਸੁਨਾਮ ਊਧਮ ਸਿੰਘ ਵਾਲਾ : ਮੌਂਟੀ ਮਦਾਨ ਅਤੇ ਗੁਰਤੇਗ ਸਿੰਘ ਨਿੱਕਾ ਨਿਰਵਿਰੋਧ ਬਣੇ ਕੌਂਸਲਰ
ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਅੱਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਦਿਨ ਸੁਨਾਮ ਨਗਰ ਕੌਂਸਲ ਲਈ 85 ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ ਜਦੋਂ ਕਿ ਸਾਬਕਾ ਨਗਰ ਕੌਂਸਲਰ ਆਮ ਆਦਮੀ ਪਾਰਟੀ ਦੇ ਵਰੁਨ ਮਦਾਨ ਮੌਂਟੀ ਮਦਾਨ ਵਾਰਡ ਨੰਬਰ 6 ਤੋਂ ਅਤੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਹੀ ਗੁਰਤੇਗ ਸਿੰਘ ਨਿੱਕਾ ਬਿਨ੍ਹਾਂ ਮੁਕਾਬਲੇ ਚੋਣ ਜਿੱਤ ਗਏ। ਇਸ ਤਰ੍ਹਾਂ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹ ਗਿਆ। ਜਿਕਰਯੋਗ ਹੈ ਕਿ ਮੌਂਟੀ ਮਦਾਨ ਅਤੇ ਗੁਰਤੇਗ ਸਿੰਘ ਨਿੱਕਾ ਪਿਛਲੀ ਵਾਰ ਵੀ ਨਗਰ ਕੌਂਸਲ ਸੁਨਾਮ ਵਿਚ ਕੌਂਸਲਰ ਵਜੋਂ ਆਪੋ ਆਪਣੇ ਵਾਰਡਾਂ ਵਿਚ ਲੋਕਾਂ ਦੀ ਸੇਵਾ ਕਰ ਚੁੱਕੇ ਹਨ। ਮੌਂਟੀ ਮਦਾਨ ਤੀਜੀ ਵਾਰ ਚੋਣ ਜਿੱਤ ਕੇ ਕੌਂਸਲਰ ਬਣੇ ਹਨ ਜਦੋਂ ਇਕ ਵਾਰ ਉਨ੍ਹਾਂ ਦੇ ਪਿਤਾ ਰਾਮੇਸ਼ ਕੁਮਾਰ ਪੱਪਾ ਅਤੇ ਇਕ ਵਾਰ ਉਨ੍ਹਾਂ ਦੇ ਮਾਤਾ ਮੈਡਮ ਕਾਂਤਾ ਪੱਪਾ ਵੀ ਕੌਂਸਲਰ ਰਹਿ ਚੁੱਕੇ ਹਨ।ਇਸ ਤਰ੍ਹਾਂ ਇਸ ਪਰਿਵਾਰ ਨੂੰ ਪੰਜਵੀਂ ਵਾਰ ਕੌਂਸਲਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ ਜਦੋਂ ਕਿ ਗੁਰਤੇਗ ਸਿੰਘ ਨਿੱਕਾ ਦੂਜੀ ਵਾਰ ਕੌਂਸਲਰ ਬਣੇ ਹਨ।
;
;
;
;
;
;
;
;