JALANDHAR WEATHER

ਸੁਨਾਮ ਨਗਰ ਕੌਂਸਲ ਚੋਣਾਂ  ਲਈ 85 ਉਮੀਦਵਾਰ ਮੈਦਾਨ ਚ

ਸੁਨਾਮ ਊਧਮ ਸਿੰਘ ਵਾਲਾ, 19 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸੁਨਾਮ ਨਗਰ ਕੌਂਸਲ ਚੋਣਾਂ ਨੂੰ ਲੈਕੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਦੇ ਆਖਰੀ ਦਿਨ ਤੱਕ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਕੁਲ 146 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਸਹਾਇਕ ਰਿਟਰਨਿੰਗ ਅਫ਼ਸਰ ਦਲਜੀਤ ਸਿੰਘ ਕੋਲ ਭਰੇ ਗਏ ਸਨ ਅਤੇ ਉਮੀਦਵਾਰਾਂ ਦੇ ਕਾਗਜਾਂ ਦੀ 18 ਮਈ ਨੂੰ ਪੜ੍ਹਤਾਲ ਕੀਤੀ ਗਈ। ਪੜ੍ਹਤਾਲ ਦੋਰਾਨ ਕਾਗਜਾਂ ਵਿਚ ਕੁਝ ਖਾਮੀਆਂ ਰਹਿਣ ਕਾਰਨ 13 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋ ਗਏ ਜਦੋਂ ਕਿ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ 133 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ ਸਹੀ ਪਾਏ ਗਏ। ਅੱਜ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੇ ਦਿਨ 46 ਉਮੀਦਵਾਰਾਂ ਵਲੋਂ ਆਪਣੇ  ਕਾਗਜ਼ ਵਾਪਸ ਲੈ ਲਏ ਗਏ, ਜਦੋਂ ਕਿ ਵਾਰਡ ਨੰਬਰ-2 ਤੋਂ ਆਮ ਆਦਮੀ ਪਾਰਟੀ ਦੇ ਗੁਰਤੇਗ ਸਿੰਘ ਨਿੱਕਾ ਅਤੇ ਆਪ ਦੇ ਵਰੁਨ ਮਧਾਨ ਉਰਫ ਮੌਂਟੀ ਮਧਾਨ ਵਾਰਡ ਨੰਬਰ-6 ਤੋਂ ਨਿਰਵਿਰੋਧ ਚੋਣ ਜਿੱਤ ਗਏ। ਅਜਿਹਾ ਹੋਣ ਨਾਲ ਹੁਣ 85  ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਜ਼ਿਕਰਯੋਗ ਹੈ ਕਿ ਨਿਰਵਿਰੋਧ ਚੋਣ ਜਿੱਤੇ ਵਰੁਨ ਮਧਾਨ ਮੌਂਟੀ ਮਧਾਨ ਅਤੇ ਗੁਰਤੇਗ ਸਿੰਘ ਨਿੱਕਾ ਸਾਬਕਾ ਕੌਂਸਲਰ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ