JALANDHAR WEATHER

ਈਰਾਨ ਦੇ ਸਿੱਖ ਪਰਿਵਾਰਾਂ ਦੀ ਮਦਦ ਕਰੇ ਭਾਰਤ ਸਰਕਾਰ- ਜੈਵੀਰ ਸ਼ੇਰਗਿੱਲ

 ਨਵੀਂ ਦਿੱਲੀ, 30 ਅਪ੍ਰੈਲ- ਭਾਜਪਾ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ ਈਰਾਨ ਦੇ ਤਹਿਰਾਨ ਦੇ ਗੁਰਦੁਆਰਾ ਸਾਹਿਬ ਵਿਚ ਫਸੇ ਕੁਝ ਬਜ਼ੁਰਗ ਈਰਾਨੀ ਸਿੱਖ ਜੋੜਿਆਂ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ‘ਮਹਾਨ’ ਏਅਰਵੇਜ਼ ਦੀ ਇਕ ਉਡਾਣ 5 ਮਈ ਨੂੰ ਤਹਿਰਾਨ ਤੋਂ ਭਾਰਤ ਲਈ ਉਡਾਣ ਭਰਨ ਵਾਲੀ ਹੈ, ਪਰ ਏਅਰਲਾਈਨ ਭਾਰਤ ਸਰਕਾਰ (GOI) ਦੀ ਇਜਾਜ਼ਤ ਤੋਂ ਬਿਨ੍ਹਾਂ ਉਨ੍ਹਾਂ ਬਜ਼ੁਰਗ ਜੋੜਿਆਂ ਨੂੰ ਜਹਾਜ਼ ਵਿਚ ਚੜ੍ਹਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਰਹੀ ਹੈ।

ਜੈਵੀਰ ਸ਼ੇਰਗਿੱਲ ਨੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਮਾਮਲੇ ਵਿਚ ਦਖਲ ਦੇਣ ਅਤੇ ਇਨ੍ਹਾਂ ਸਿੱਖ ਪਰਿਵਾਰਾਂ ਦੀ ਮਦਦ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ