JALANDHAR WEATHER

ਮੁਅੱਤਲ ਡੀ.ਆਈ.ਜੀ. ਹਰਚਰਨ ਭੁੱਲਰ ਦੇ ਟਿਕਾਣਿਆਂ ਤੋਂ ਈ.ਡੀ. ਦੀ ਤਲਾਸ਼ੀ ਦੌਰਾਨ 1.4 ਕਰੋੜ ਰੁਪਏ ਬਰਾਮਦ

ਜਲੰਧਰ , 29 ਅਪ੍ਰੈਲ - ਪੰਜਾਬ ਪੁਲਿਸ ਦੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦੇ ਅਹਾਤੇ 'ਤੇ ਈ.ਡੀ. ਦੀ ਤਲਾਸ਼ੀ ਦੌਰਾਨ, ਨਕਦੀ ਅਤੇ 1.4 ਕਰੋੜ ਰੁਪਏ ਬਰਾਮਦ ਕੀਤੇ ਗਏ। ਨਕਦੀ ਤੋਂ ਇਲਾਵਾ, ਈ.ਡੀ. ਨੇ ਕਈ ਮਹੱਤਵਪੂਰਨ ਦਸਤਾਵੇਜ਼ ਵੀ ਬਰਾਮਦ ਕੀਤੇ। 2 ਦਿਨ ਪਹਿਲਾਂ, ਈ.ਡੀ. ਨੇ ਪੰਜਾਬ ਪੁਲਿਸ ਦੇ ਮੁਅੱਤਲ ਹਰਚਰਨ ਭੁੱਲਰ ਡੀ.ਆਈ.ਜੀ. ਦੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਦੇ ਸੰਬੰਧ ਵਿਚ, ਚੰਡੀਗੜ੍ਹ, ਪੰਜਾਬ ਵਿਚ 11 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। 2 ਦਿਨ ਬਾਅਦ, ਈ.ਡੀ. ਦੇ ਇਕ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਹਰਚਰਨ ਭੁੱਲਰ ਦੇ 11 ਥਾਵਾਂ 'ਤੇ ਛਾਪੇਮਾਰੀ ਅਤੇ ਤਲਾਸ਼ੀ ਦੌਰਾਨ, 1.4 ਕਰੋੜ ਰੁਪਏ ਦੀ ਨਕਦੀ ਅਤੇ ਜਾਇਦਾਦ ਦੇ ਕਾਰੋਬਾਰ ਨਾਲ ਸੰਬੰਧਿਤ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਗਏ ਹਨ।

ਬੁਲਾਰੇ ਦੇ ਅਨੁਸਾਰ, ਜਾਂਚ ਵਿਚ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਖ਼ੁਲਾਸਾ ਹੋਣ ਤੋਂ ਬਾਅਦ, ਈ.ਡੀ. ਨੇ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਪੰਜਾਬ ਪੁਲਿਸ ਤੋਂ ਮੁਅੱਤਲ ਕੀਤੇ ਗਏ ਆਈ.ਪੀ.ਐਸ. ਅਧਿਕਾਰੀ ਡੀ.ਆਈ.ਜੀ. ਹਰਚਰਨ ਭੁੱਲਰ ਵਿਰੁੱਧ ਕੇਸ ਦਰਜ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ