JALANDHAR WEATHER

ਕਾਰ ਨਹਿਰ ਵਿਚ ਡਿਗੀ, ਪੇਪਰ ਦੇ ਕੇ ਆ ਰਹੇ 2 ਨੌਜਵਾਨ ਸੁਰੱਖਿਅਤ ਬਚੇ , ਇਕ ਦੀ ਹੋਈ ਮੌਤ

ਮੰਡੀ ਅਰਨੀਵਾਲਾ ,28 ਅਪ੍ਰੈਲ ( ਨਿਸ਼ਾਨ ਸਿੰਘ ਮੋਹਲਾ)-ਮਲੋਟ ਫ਼ਾਜ਼ਿਲਕਾ ਰੋਡ 'ਤੇ ਪਿੰਡ ਇਸਲਾਮ ਵਾਲਾ ਦੇ ਗੰਗ ਕਨਾਲ ਪੁੱਲ ਉਪਰ ਅੱਜ ਇਕ ਕਾਰ ਹਾਦਸਾ ਗ੍ਰਸਤ ਹੋ ਗਈ। ਸਵਿਫਟ ਡਿਜ਼ਾਇਰ ਕਾਰ ਵਿਚ 3 ਨੌਜਵਾਨ ਸਨ। ਜਿਨਾਂ ਵਿਚੋਂ ਹਨੀ ਵਾਸੀ ਲੁਧਿਆਣਾ ਅਤੇ ਅਰੁਣਪ੍ਰੀਤ ਵਾਸੀ ਸਲੇਮ ਸ਼ਾਹ ਰੋਡ ਫ਼ਾਜ਼ਿਲਕਾ ਦੋਵੇਂ ਮਲੋਟ ਤੋਂ ਪੇਪਰ ਦੇ ਕੇ ਆ ਰਹੇ ਸਨ। ਉਨਾਂ ਦੇ ਨਾਲ ਉਨ੍ਹਾਂ ਦਾ ਦੋਸਤ ਆਕਾਸ਼ਦੀਪ ਚਲਾਣਾ ਪੁੱਤਰ ਪੰਕਜ ਚਲਾਣਾ ਵਾਸੀ ਐਮ ਆਰ ਇਨਕਲੇਵ ਨਾਲ ਗਿਆ ਹੋਇਆ ਸੀ। ਜਦੋਂ ਉਹ ਪੇਪਰ ਦੇ ਕੇ ਮਲੋਟ ਤੋਂ ਵਾਪਸ ਫ਼ਾਜ਼ਿਲਕਾ ਨੂੰ ਆ ਰਹੇ ਸਨ ਤਾਂ ਪਿੰਡ ਇਸਲਾਮ ਵਾਲਾ ਦੇ ਬੱਸ ਅੱਡੇ ਤੇ ਗੰਗ ਨਹਿਰ ਵਿਚ ਉਨ੍ਹਾਂ ਦੀ ਕਾਰ ਜਾ ਡਿੱਗੀ। ਹਨੀ ਅਤੇ ਅਰੁਣਪ੍ਰੀਤ ਨਹਿਰ ਵਿਚੋਂ ਬਾਹਰ ਨਿਕਲ ਆਏ। ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਕਾਰ ਨਹਿਰ ਵਿਚ ਕਾਫੀ ਅੱਗੇ ਰੁੜ ਕੇ ਚਲੀ ਗਈ। ਆਕਾਸ਼ਦੀਪ ਕਾਰ ਵਿਚ ਹੀ ਫਸ ਗਿਆ। ਮੌਕੇ 'ਤੇ ਪੁੱਜੀ ਸੜਕ ਸੁਰੱਖਿਆ ਫੋਰਸ ਵਲੋਂ ਪਿੰਡ ਦੇ ਕੁਝ ਨੌਜਵਾਨ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਗਿਆ। ਇਸ ਘਟਨਾ ਦਾ ਪਤਾ ਚਲਦੇ ਹੀ ਫ਼ਾਜ਼ਿਲਕਾ ਜ਼ਿਲ੍ਹੇ ਦੇ ਐਸ.ਐਸ.ਪੀ. ਗੁਰਮੀਤ ਸਿੰਘ ਮੌਕੇ 'ਤੇ ਪੁੱਜੇ । ਕਾਫੀ ਮਸ਼ੱਕਤ ਮਗਰੋਂ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਅਤੇ ਐਮਬੂਲੈਂਸ ਰਾਹੀ ਹਸਪਤਾਲ ਪਹੁੰਚਾਇਆ ਗਿਆ, ਜਿਸ ਨੂੰ ਹਸਪਤਾਲ ਦੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਨੌਜਵਾਨਾਂ ਦੇ ਮਾਪੇ ਵੀ ਘਟਨਾ ਸਥਾਨ 'ਤੇ ਪੁੱਜ ਗਏ ਸਨ। ਇਸ ਮੌਕੇ ਸਥਿਤੀ ਬਹੁਤ ਗਮਗੀਨ ਬਣੀ ਹੋਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ