ਅਰਵਿੰਦ ਸ਼ਰਮਾ ਨਾਮੀ ਸਮਾਜ ਸੇਵੀ ਵਲੋਂ ਮਹਿਲਾ ਕਮਿਸ਼ਨ ਕੋਲ ਕੀਤੀ ਗਈ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ
ਜਲੰਧਰ, 28 ਅਪ੍ਰੈਲ - ਅਰਵਿੰਦ ਸ਼ਰਮਾ ਨਾਮੀ ਸਮਾਜ ਸੇਵੀ ਵਲੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਕੋਲ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਸ਼ਿਕਾਇਤ ਕੀਤੀ ਗਈ ਹੈ। ਅਰਵਿੰਦ ਸ਼ਰਮਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਵਲੋਂ ਰਾਘਵ ਚੱਡਾ ਦੇ ਉੱਤੇ ਟਿੱਪਣੀ ਕੀਤੀ ਗਈ ਕਿ ਜਮਾਂ ਔਰਤਾਂ ਵਾਂਗ ਹੈ। ਟਿੱਪਣੀ ਤੋਂ ਬਾਅਦ ਉਨ੍ਹਾਂ ਵਲੋਂ ਬੋਲਿਆ ਜਾਂਦਾ ਹੈ ਕਿ ਔਰਤੋ ਮਾਇੰਡ ਨਾ ਕਰਿਓ। ਇਸ ਤਰੀਕੇ ਦੀ ਔਰਤਾਂ ਨੂੰ ਲੈ ਕੇ ਬੋਲੀ ਗਈ ਸ਼ਬਦਾਵਲੀ ਠੀਕ ਨਹੀ ਹੈ ਤੇ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਮਹਿਲਾ ਕਮਿਸ਼ਨ ਕੋਲ ਕਰ ਦਿੱਤੀ ਹੈ।
;
;
;
;
;
;
;
;
;