JALANDHAR WEATHER

ਵਿਧਾਨ ਸਭਾ ਝੂਠੇ ਪ੍ਰਚਾਰ ਲਈ ਨਹੀਂ ਹੈ- ਭੁਪਿੰਦਰ ਸਿੰਘ ਹੁੱਡਾ

ਚੰਡੀਗੜ੍ਹ, 27 ਅਪ੍ਰੈਲ – ਕਾਂਗਰਸ ਨੇ ਹਰਿਆਣਾ ਸਰਕਾਰ ਵਲੋਂ ਨਾਰੀ ਸ਼ਕਤੀ ਵੰਦਨਾ ਐਕਟ ਦੀ ਨਿੰਦਾ ਲਈ ਬੁਲਾਏ ਗਏ ਵਿਸ਼ੇਸ਼ ਸੈਸ਼ਨ ਦਾ ਬਾਈਕਾਟ ਕੀਤਾ। ਹਰਿਆਣਾ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ, "ਅਸੈਂਬਲੀ ਝੂਠੇ ਪ੍ਰਚਾਰ ਲਈ ਨਹੀਂ ਹੈ। ਇਹ ਲੋਕ ਹਿੱਤ ਲਈ ਹੈ... ਜਦੋਂ ਮੈਂ 1996 ਵਿਚ ਸੰਸਦ ਮੈਂਬਰ ਸੀ, ਤਾਂ ਇਹ ਮਹਿਲਾ ਰਾਖਵਾਂਕਰਨ ਬਿੱਲ ਪੇਸ਼ ਕੀਤਾ ਗਿਆ ਸੀ, ਪਰ ਇਸ ਨੂੰ ਪਾਸ ਨਹੀਂ ਕੀਤਾ ਗਿਆ... ਇਹ ਬਿੱਲ 2023 ਵਿਚ ਆਇਆ ਸੀ ਅਤੇ ਬਿਨਾਂ ਕਿਸੇ ਵਿਰੋਧ ਦੇ ਪਾਸ ਹੋ ਗਿਆ... ਨੋਟੀਫਿਕੇਸ਼ਨ 16 ਅਪ੍ਰੈਲ ਨੂੰ ਆਇਆ। ਉਨ੍ਹਾਂ (ਭਾਜਪਾ) ਨੇ ਇਹ ਪਹਿਲਾਂ ਕਿਉਂ ਨਹੀਂ ਕੀਤਾ? ਇਹ ਸਰਕਾਰ 3 ਸਾਲ ਕਿਉਂ ਸੁੱਤੀ ਰਹੀ? ਇਹ ਉਨ੍ਹਾਂ ਦੀ ਮਹਿਲਾ ਵਿਰੋਧੀ ਮਾਨਸਿਕਤਾ ਨੂੰ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ..."

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ