ਨਿਊ ਅੰਮ੍ਰਿਤਸਰ ਦੇ ਵੀਰ ਇਨਕਲੇਵ ਵਿਖੇ ਗੁੱਜਰਾਂ ਦੇ ਡੇਰੇ ਆਏ ਅੱਗ ਦੀ ਲਪੇਟ 'ਚ , ਲੱਖਾਂ ਨੁਕਸਾਨ
ਸੁਲਤਾਨਵਿੰਡ , 24 ਅਪ੍ਰੈਲ (ਗੁਰਨਾਮ ਸਿੰਘ ਬੁੱਟਰ) - ਨਿਊ ਅੰਮ੍ਰਿਤਸਰ ਦੇ ਇਲਾਕੇ ਵੀਰ ਇਨਕਲੇਵ ਵਿਖੇ ਅੱਜ ਗੁੱਜਰਾਂ ਦੇ ਡੇਰਿਆਂ ਨੂੰ ਅੱਗ ਲੱਗਣ ਨਾਲ ਡੇਰਿਆਂ ਵਿਚ ਪਿਆ ਸਾਮਾਨ ਸੜ ਕੇ ਸਵਾਹ ਹੋ ਗਿਆ ।ਇਸ ਮੌਕੇ ਜਾਣਕਾਰੀ ਦੇਂਦਿਆ ਬਸ਼ੀਰ, ਮਸ਼ੂਰ, ਰਾਣਾ ਤੇ ਮੰਨੂੰ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਅਚਾਨਕ ਅੱਗ ਲੱਗ ਗਈ , ਜਿਸ ਨਾਲ ਸਾਡੇ ਡੇਰੇ ਸੜ ਕੇ ਸੁਆਹ ਹੋ ਗਏ। ਉਨ੍ਹਾਂ ਦੱਸਿਆ ਕਿ ਡੇਰਿਆਂ ਵਿਚ ਸਾਡਾ ਕੀਮਤੀ ਸਾਮਾਨ 'ਚ ਸੋਨਾ, ਚਾਂਦੀ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ।
;
;
;
;
;
;
;
;