JALANDHAR WEATHER

ਕੈਨੇਡਾ ਵਿਚ ਭੇਦ ਭਰੇ ਹਾਲਾਤ 'ਚ ਜ਼ਿਲ੍ਹਾ ਲੁਧਿਆਣਾ ਦੀ ਲੜਕੀ ਦੀ ਮੌਤ

ਹਲਵਾਰਾ, 23 ਅਪ੍ਰੈਲ (ਮਨਦੀਪ ਸਿੰਘ ਉੱਭੀ) - ਏਅਰ ਫੋਰਸ ਹਲਵਾਰਾ ਦੇ ਗਾਰਡ ਰੂਮ ਦੇ ਨਜ਼ਦੀਕ ਰਹਿਣ ਵਾਲੇ ਸਾਬਕਾ ਸੂਬੇਦਾਰ ਪਰਮਿੰਦਰ ਸਿੰਘ ਦੀ ਲੜਕੀ ਅਨਮੋਲਦੀਪ ਕੌਰ (24) ਦੀ ਭੇਦ ਭਰੇ ਹਾਲਾਤ ਵਿਚ ਕੈਨੇਡਾ ਓਨਟਾਰੀਓ ਦੇ ਬੈਰੀ ਇਲਾਕੇ ਵਿਚ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਮਿਲੀ ਹੈ। ਲੜਕੀ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ 2021 ਵਿਚ ਉਨ੍ਹਾਂ ਦੀ ਲੜਕੀ ਕੈਨੇਡਾ ਗਈ ਸੀ ਜੋ ਉਥੇ ਛੋਟੇ ਬੱਚਿਆਂ ਨੂੰ ਪੜ੍ਹਾਉਂਦੀ ਸੀ। ਇਸ ਨੇ ਪੀਆਰ ਲਈ ਫਾਈਲ ਵੀ ਲਗਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਪਾਰਕ ਦੇ ਬੈਂਚ 'ਤੇ ਬੈਠੀ ਸੀ ਜਿੱਥੇ ਉਸ ਨੂੰ ਮ੍ਰਿਤਕ ਹਾਲਤ ਵਿਚ ਪਾਇਆ ਗਿਆ I ਉਨ੍ਹਾਂ ਇਹ ਵੀ ਕਿਹਾ ਕਿ ਲੜਕੀ ਦੇ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੈਨੇਡਾ ਪੁਲਿਸ ਕਾਰਵਾਈ ਕਰ ਰਹੀ ਹੈ। ਲੜਕੀ ਦੀ ਦੇਹ ਲਿਆਉਣ ਲਈ ਉਨ੍ਹਾਂ ਦੇ ਜੱਦੀ ਪਿੰਡ ਮਾਣੂਕੇ ਦੀ ਸੰਸਥਾ ਕੈਨੇਡਾ ਵਿਖੇ ਯਤਨ ਕਰ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ