10 ਦਿਨਾਂ ਵਿਚ 250 ਵਿਦਿਆਰਥੀ ਬਿਮਾਰ ਹੋਏ, 23 ਟਾਈਫਾਈਡ ਲਈ ਪਾਜ਼ੀਟਿਵ ਪਾਏ ਗਏ
ਸਿਹੋਰ,(ਮੱਧ ਪ੍ਰਦੇਸ਼)- 22 ਅਪ੍ਰੈਲ - ਸਿਹੋਰ ਦੀ ਵੀਆਈਟੀ ਯੂਨੀਵਰਸਿਟੀ ਵਿਚ ਟਾਈਫਾਈਡ ਵਰਗੇ ਲੱਛਣਾਂ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਪਿਛਲੇ 10 ਦਿਨਾਂ ਵਿਚ 250 ਤੋਂ ਵੱਧ ਵਿਦਿਆਰਥੀਆਂ ਦਾ ਬੁਖਾਰ ਲਈ ਇਲਾਜ ਕੀਤਾ ਗਿਆ। ਉਨ੍ਹਾਂ ਵਿਚੋਂ 57 ਦੇ ਖੂਨ ਦੇ ਨਮੂਨੇ ਲਏ ਗਏ ਸਨ, ਅਤੇ 23 ਸਾਲਮੋਨੇਲਾ ਟਾਈਫਾਈ ਬੈਕਟੀਰੀਆ ਲਈ ਪਾਜ਼ੀਟਿਵ ਪਾਏ ਗਏ ਸਨ, ਜਦੋਂ ਕਿ 34 ਨਮੂਨਿਆਂ ਦੇ ਨਤੀਜੇ ਆਉਣੇ ਬਾਕੀ ਹਨ।
ਇਹ ਟੈਸਟ ਚਿਰਾਯੂ ਮੈਡੀਕਲ ਕਾਲਜ ਤੋਂ ਓਪੀਡੀ ਅਤੇ ਪੈਥੋਲੋਜੀ ਰਿਪੋਰਟਾਂ ਦੇ ਆਧਾਰ 'ਤੇ ਕੀਤੇ ਗਏ ਸਨ। ਵਿਦਿਆਰਥੀਆਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਚਿਰਾਯੂ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਸੀ। ਬੁਖਾਰ ਤੋਂ ਪੀੜ੍ਹਤ ਚਾਰ ਵਿਦਿਆਰਥੀਆਂ ਵਿਚੋਂ ਤਿੰਨ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦੋਂ ਕਿ ਇਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਆਈਸੀਯੂ ਵਿਚ ਇਲਾਜ ਚਲ ਰਿਹਾ ਹੈ।
;
;
;
;
;
;
;
;