JALANDHAR WEATHER

45 ਦਿਨਾਂ ਵਿਚ ਬੰਗਾਲ ਦੀਆਂ ਸਰਹੱਦਾਂ ਨੂੰ ਕਰ ਦੇਵਾਂਗੇ ਸੀਲ - ਅਮਿਤ ਸ਼ਾਹ

ਚਾਂਦੀਪੁਰ (ਪੱਛਮੀ ਬੰਗਾਲ), 21 ਅਪ੍ਰੈਲ - ਪੱਛਮੀ ਬੰਗਾਲ ਦੇ ਚਾਂਦੀਪੁਰ ਵਿਖੇ ਜਨ ਸਭਾ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ,"ਮੈਂ ਮਮਤਾ ਬੈਨਰਜੀ ਨੂੰ ਇਹ ਦੱਸਣ ਆਇਆ ਹਾਂ ਕਿ ਤੁਹਾਡਾ ਸਮਾਂ ਖ਼ਤਮ ਹੋ ਗਿਆ ਹੈ। ਤੁਸੀਂ ਬੰਗਾਲ ਦੇ ਲੋਕਾਂ ਨੂੰ ਕਾਫ਼ੀ ਪਰੇਸ਼ਾਨ ਕੀਤਾ ਹੈ । ਹੁਣ ਤੁਹਾਡੀ ਜਾਣ ਦੀ ਵਾਰੀ ਹੈ । ਇਹ ਲੋਕ ਜੋ ਘੁਸਪੈਠੀਆਂ ਨੂੰ ਆਉਣ ਦੇ ਰਹੇ ਹਨ, ਉਨ੍ਹਾਂ ਨੇ ਬੰਗਾਲ ਦੀਆਂ ਸਰਹੱਦਾਂ ਖੁੱਲ੍ਹੀਆਂ ਛੱਡ ਦਿੱਤੀਆਂ ਹਨ । ਅਸੀਂ 45 ਦਿਨਾਂ ਵਿਚ ਬੰਗਾਲ ਦੀਆਂ ਸਰਹੱਦਾਂ ਨੂੰ ਸੀਲ ਕਰ ਦੇਵਾਂਗੇ । ਅੱਜ ਮੈਂ ਸਾਰੇ ਘੁਸਪੈਠੀਆਂ ਨੂੰ ਕਹਿ ਰਿਹਾ ਹਾਂ ਕਿ 4 ਤਰੀਕ ਨੂੰ ਗਿਣਤੀ ਹੈ। 5 ਤਰੀਕ ਨੂੰ ਭਾਜਪਾ ਦੀ ਸਰਕਾਰ ਬਣੇਗੀ। ਬੰਗਲਾਦੇਸ਼ ਜਾਣ ਲਈ ਤਿਆਰ ਹੋ ਜਾਓ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ