JALANDHAR WEATHER

ਭਾਰਤ ਅਤੇ ਦੱਖਣੀ ਕੋਰੀਆ ਨੇ ਏਆਈ, ਸੈਮੀਕੰਡਕਟਰ, ਸਟੀਲ, ਬੰਦਰਗਾਹਾਂ ਵਿਚ ਸਹਿਯੋਗ 'ਤੇ ਕੀਤੀ ਚਰਚਾ

ਨਵੀਂ ਦਿੱਲੀ, 20 ਅਪ੍ਰੈਲ - ਭਾਰਤ ਅਤੇ ਦੱਖਣੀ ਕੋਰੀਆ ਨੇ ਰਾਸ਼ਟਰਪਤੀ ਲੀ ਜੇ ਮਯੁੰਗ ਦੀ ਫੇਰੀ ਦੌਰਾਨ ਤਕਨਾਲੋਜੀ, ਜਹਾਜ਼ ਨਿਰਮਾਣ, ਊਰਜਾ ਅਤੇ ਮਨੋਰੰਜਨ ਸਮੇਤ ਕਈ ਖੇਤਰਾਂ ਵਿਚ ਸੰਬੰਧਾਂ ਨੂੰ ਮਜ਼ਬੂਤ ​​ਕਰਨ ਦਾ ਫ਼ੈਸਲਾ ਕੀਤਾ, ਜਿਸ ਦੇ ਨਤੀਜੇ ਦੋਵਾਂ ਦੇਸ਼ਾਂ ਵਿਚਕਾਰ ਵਧ ਰਹੀ ਭਾਈਵਾਲੀ ਦੀ ਚੌੜਾਈ ਅਤੇ ਡੂੰਘਾਈ ਨੂੰ ਦਰਸਾਉਂਦੇ ਹਨ।

15 ਨਤੀਜਿਆਂ ਦੀ ਸੂਚੀ ਵਿਚ ਵਿਸ਼ੇਸ਼ ਰਣਨੀਤਕ ਭਾਈਵਾਲੀ ਲਈ ਇਕ ਸੰਯੁਕਤ ਰਣਨੀਤਕ ਦ੍ਰਿਸ਼ਟੀਕੋਣ, ਜਹਾਜ਼ ਨਿਰਮਾਣ, ਸ਼ਿਪਿੰਗ ਅਤੇ ਸਮੁੰਦਰੀ ਲੌਜਿਸਟਿਕਸ ਵਿਚ ਭਾਈਵਾਲੀ ਲਈ ਵਿਆਪਕ ਢਾਂਚਾ, ਸਥਿਰਤਾ ਦੇ ਖੇਤਰ ਵਿਚ ਸਹਿਯੋਗ ੋਤੇ ਸੰਯੁਕਤ ਬਿਆਨ ਅਤੇ ਊਰਜਾ ਸਰੋਤ ਸੁਰੱਖਿਆ 'ਤੇ ਸੰਯੁਕਤ ਬਿਆਨ ਸ਼ਾਮਲ ਹਨ। ਰਾਸ਼ਟਰਪਤੀ ਲੀ ਜੇ ਮਯੁੰਗ, ਜੋ ਇਸ ਸਮੇਂ ਭਾਰਤ ਦੌਰੇ 'ਤੇ ਹਨ , ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਨੇ ਆਰਥਿਕ ਸੁਰੱਖਿਆ ਸੰਵਾਦ ਦੀ ਸ਼ੁਰੂਆਤ, ਵਿਸ਼ੇਸ਼ ਵਿਜ਼ਟਰ ਪ੍ਰੋਗਰਾਮ (ਡੀ.ਵੀ.ਪੀ.) ਦੀ ਸਥਾਪਨਾ ਅਤੇ ਜਲਵਾਯੂ ਪਰਿਵਰਤਨ, ਆਰਕਟਿਕ ਅਤੇ ਸਮੁੰਦਰੀ ਸਹਿਯੋਗ ਸਮੇਤ ਗਲੋਬਲ ਵਿਸ਼ਿਆਂ 'ਤੇ ਦੋਵਾਂ ਵਿਦੇਸ਼ ਮੰਤਰਾਲਿਆਂ ਵਿਚਕਾਰ ਗੱਲਬਾਤ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ