JALANDHAR WEATHER

ਸ਼ਾਰਟ ਸਰਕਟ ਨਾਲ ਦਵਾਈਆਂ ਦੇ ਗੁਦਾਮ ਨੂੰ ਲੱਗੀ ਅੱਗ, ਕੀਮਤੀ ਦਵਾਈਆਂ ਸੜ ਕੇ ਸੁਆਹ ਹੋਣ ਦਾ ਖਦਸ਼ਾ

ਇਆਲੀ/ਥਰੀਕੇ (ਲੁਧਿਆਣਾ), 19 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਲੁਧਿਆਣਾ ਦੇ ਪਿੰਡ ਥਰੀਕੇ ਸਥਿਤ ਪੁਸ਼ਪੱਕ ਫਾਰਮਾ ਨਾਅ ਦੀ ਦਵਾਈਆਂ ਦੀ ਕੰਪਨੀ ਦੇ ਗੁਦਾਮ 'ਚ ਬਿਜਲੀ ਦੇ ਹੋਏ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਅੱਗ ਉੱਪਰ ਕਾਬੂ ਪਾਇਆ ਗਿਆ।ਦਵਾਈ ਕੰਪਨੀ ਦੇ ਮਾਲਕ ਦੇ ਦੱਸਣ ਮੁਤਾਬਕ ਗੁਦਾਮ ਅੰਦਰ ਸਾਰੀਆਂ ਮਹਿੰਗੀਆਂ ਦਵਾਈਆਂ ਪਈਆਂ ਸਨ। ਅੰਦਾਜ਼ਨ ਇਕ ਕਰੋੜ ਦੀਆਂ ਦਵਾਈਆਂ ਦੇ ਸੜ ਕੇ ਸਵਾਹ ਹੋ ਜਾਣ ਦਾ ਖਦਸ਼ਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ