JALANDHAR WEATHER

ਸੜਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ, ਬੱਚੀ ਸਣੇ 3 ਜ਼ਖ਼ਮੀ

ਜਲੰਧਰ, 13 ਅਪ੍ਰੈਲ - ਸ਼ਾਹਕੋਟ ਤਹਿਸੀਲ ਦੇ ਮਲਸੀਆਂ ਵਿਚ ਇਕ ਟਰੈਕਟਰ-ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਬੱਚੀ ਸਮੇਤ ਪਤੀ-ਪਤਨੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨਕੋਦਰ ਸਿਵਲ ਹਸਪਤਾਲ ਵਿੱ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਜਲੰਧਰ ਰੈਫਰ ਕਰ ਦਿੱਤਾ ਗਿਆ।
ਇਹ ਹਾਦਸਾ ਸਵੇਰੇ 11 ਵਜੇ ਦੇ ਕਰੀਬ ਲੋਹੀਆਂ ਰੋਡ 'ਤੇ ਵਾਪਰਿਆ। ਜਾਣਕਾਰੀ ਅਨੁਸਾਰ ਰਾਹੁਲ (32), ਪੁੱਤਰ ਗੁਰਮੇਜ, ਅਤੇ ਮੋਹਿਤ (22), ਪੁੱਤਰ ਪਰਮਜੀਤ, ਦੋਵੇਂ ਵਾਸੀ ਲੋਹੀਆਂ ਖ਼ਾਸ, ਅਤੇ ਕਾਲਾ ਰਾਮ, ਪੁੱਤਰ ਧਰਮ ਚੰਦ, ਰਾਣੀ, ਪਤਨੀ ਕਾਲਾ ਰਾਮ, ਵਾਸੀ ਮੁਹੱਲਾ ਰਵਿਦਾਸਪੁਰਾ, ਨਕੋਦਰ, ਆਪਣੀ ਬੱਚੀ ਸਮੇਤ ਮੋਟਰਸਾਈਕਲ 'ਤੇ ਲੋਹੀਆਂ ਤੋਂ ਨਕੋਦਰ ਜਾ ਰਹੇ ਸਨ।
ਜਦੋਂ ਉਹ ਮਲਸੀਆਂ ਦੇ ਲੋਹੀਆਂ ਰੋਡ 'ਤੇ ਪੰਜਾਬ ਨੈਸ਼ਨਲ ਬੈਂਕ ਕੋਲ ਪਹੁੰਚੇ, ਤਾਂ ਸਾਹਮਣਿਓ ਆ ਰਹੇ ਮੋਟਰਸਾਈਕਲ ਨਾਲ ਟੱਕਰ ਮਾਰਨ ਤੋਂ ਬਾਅਦ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਰਾਹੁਲਅਤੇ ਮੋਹਿਤ ਦੀ ਸ਼ਾਹਕੋਟ ਤੋਂ ਲੋਹੀਆਂ ਜਾ ਰਹੀ ਰੇਤ ਨਾਲ ਭਰੀ ਓਵਰਲੋਡ ਟਰਾਲੀ ਹੇਠਾਂ ਆਉਣ ਨਾਲ ਮੌਤ ਹੋ ਗਈ। ਹਾਦਸੇ ਵਿਚ ਜ਼ਖ਼ਮੀ ਕਾਲਾ ਰਾਮ ਅਤੇ ਰਾਣੀ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਜਲੰਧਰ ਦੇ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ। ਹਾਦਸੇ ਤੋਂ ਬਾਅਦ ਟਰੈਕਟਰ-ਟਰਾਲੀ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮਲਸੀਆਂ ਪੁਲਿਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਮ੍ਰਿਤਕ ਰਾਹੁਲ ਦੇ ਪਿਤਾ ਗੁਰਮੇਜ ਦੇ ਬਿਆਨ ਦੇ ਆਧਾਰ 'ਤੇ ਟਰੈਕਟਰ-ਟਰਾਲੀ ਡਰਾਈਵਰ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ