ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਮਾਰੀ ਗਈ ਡਿੰਕੀ ਬਾਂਸਲ ਦਾ ਹੋਇਆ ਅੰਤਿਮ ਸਸਕਾਰ
ਫੁੱਲਾਂਵਾਲ, (ਲੁਧਿਆਣਾ), 13 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)- ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਲੁਧਿਆਣਾ ਦੁੱਗਰੀ ਵਾਸੀ ਡਿੰਕੀ ਬਾਂਸਲ ਪੁੱਤਰੀ ਅਨੂਪ ਬਾਂਸਲ, ਜਿਸ ਦੀ ਮ੍ਰਿਤਕ ਦੇਹ ਬੀਤੇ ਦਿਨ ਹਾਦਸੇ ਤੋਂ ਤਿੰਨ ਦਿਨਾਂ ਬਾਅਦ ਗੋਤਾਖੋਰਾਂ ਵਲੋਂ ਬਰਾਮਦ ਕੀਤੀ ਗਈ ਸੀ, ਦਾ ਸੰਸਕਾਰ ਅੱਜ ਦੁੱਗਰੀ ਫ਼ੇਜ਼ 2 ਦੇ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ। ਉਸ ਦੀ ਚਿੰਤਾ ਨੂੰ ਅਗਨੀ ਉਸ ਦੇ ਭਰਾ ਨਿਖਿਲ ਬਾਂਸਲ ਨੇ ਦਿਖਾਈ। ਯਾਦ ਰਹੇ ਕਿ ਡਿੱਕੀ ਬਾਂਸਲ ਦੀ ਮਾਤਾ ਮੀਨੂ ਬਾਂਸਲ ਵੀ ਇਸ ਹਾਦਸੇ ਵਿਚ ਮਾਰੀ ਗਈ ਸੀ।
;
;
;
;
;
;
;