JALANDHAR WEATHER

ਸਿੱਖ ਜਥੇ ਦਾ ਪਾਕਿਸਤਾਨ ਵਿਖੇ ਪੁੱਜਣ ਉਤੇ ਨਿੱਘਾ ਸਵਾਗਤ

ਅਟਾਰੀ ਸਰਹੱਦ,(ਅੰਮ੍ਰਿਤਸਰ), 10 ਅਪ੍ਰੈਲ (ਰਾਜਿੰਦਰ ਸਿੰਘ, ਰੂਬੀ ਗੁਰਦੀਪ ਸਿੰਘ)- ਖ਼ਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਅੱਜ ਪੂਰੇ ਭਾਰਤ ਤੋਂ  ਸਿੱਖ ਸੰਗਤ ਜਥੇ ਦੇ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਸੁਰਜੀਤ ਸਿੰਘ ਤੁਗਲਵਾਲ ਤੇ ਪਰਮਜੀਤ ਸਿੰਘ ਝੰਡੋਕ ਦਿੱਲੀ ਦੀ ਅਗਵਾਈ ਵਿਚ ਅਟਾਰੀ ਸਰਹੱਦ ਰਸਤੇ ਪਾਕਿਸਤਾਨ  ਪੁੱਜੀ। ਜਿਥੇ  ਸੰਗਤ ਦਾ ਵਾਹਗਾ ਪਾਕਿਸਤਾਨ ਸਰਹੱਦ ਦੀ ਜ਼ੀਰੋ ਲਾਈਨ ਉਤੇ ਗ਼ੁਲਦਸਤੇ ਅਤੇ ਗਲ਼ਾਂ ਵਿਚ ਤਾਜ਼ਾ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿਚ ਲਹਿੰਦੇ ਪੰਜਾਬ ਦੇ ਮੰਤਰੀ, ਪਾਕਿਸਤਾਨ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ, ਜਨਰਲ ਸਕੱਤਰ ਬੀਬੀ ਸਤਵੰਤ ਕੌਰ, ਡਾਕਟਰ ਮਾਹੀਪਾਲ ਸਿੰਘ ਲਾਹੌਰ, ਪਾਕਿਸਤਾਨ ਵਕਫ ਬੋਰਡ ਦੇ ਸਕੱਤਰ ਫਰਾਂਸ ਅਬਾਸ, ਸਾਬਕਾ ਪ੍ਰਧਾਨ ਸਤਵੰਤ ਸਿੰਘ ਪੰਜਾ ਸਾਹਿਬ ਸਮੇਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨੀ ਸਿੱਖ ਅਤੇ ਪਾਕਿਸਤਾਨ ਵਕਫ ਬੋਰਡ ਦੇ ਅਧਿਕਾਰੀ ਸ਼ਾਮਲ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ