ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗੀ ਸਿੱਖ ਸੰਗਤ- ਐਡਵੋਕੇਟ ਧਾਮੀ
ਕਰਨਾਲ , 7 ਅਪ੍ਰੈਲ (ਗੁਰਮੀਤ ਸਿੰਘ ਸੱਗੂ)- ਬੀਤੇ ਦਿਨੀ ਬਲਜੀਤ ਸਿੰਘ ਦਾਦੂਵਾਲ ਵਲੋਂ ਮੀਰੀ-ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ (ਚੈਰੀਟੇਬਲ ਟਰੱਸਟ), ਸ਼ਾਹਾਬਾਦ ਮਾਰਕੰਡਾ, ਜ਼ਿਲ੍ਹਾ ਕੁਰੂਕਸ਼ੇਤਰ, ਹਰਿਆਣਾ ਦਾ ਕਬਜ਼ਾ ਲੈਣ ਦੀ ਕੀਤੀ ਗਈ ਕੋਸ਼ਿਸ਼ ਦੀ ਘਟਨਾ ਤੋਂ ਬਾਅਦ ਮੀਰੀ-ਪੀਰੀ ਟਰੱਸਟ ਵਲੋਂ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਏ ਜਾਣ ਦੇ ਬਾਵਜੂਦ ਪੁਲਿਸ ਵਲੋਂ ਟਰੱਸਟੀਆਂ ਅਤੇ ਸੰਗਤ ਉਤੇ ਹੀ ਪਰਚਾ ਦਰਜ ਕਰ ਦਿੱਤਾ ਗਿਆ। ਜਿਸ ਦੇ ਵਿਰੋਧ ਵਿਚ ਅੱਜ ਹਰਿਆਣਾ ਰਾਜ ਦੀ ਸੰਗਤ ਨੇ ਮੀਰੀ-ਪੀਰੀ ਇੰਸਟੀਚਿਊਟ ਵਿਖੇ ਭਾਰੀ ਗਿਣਤੀ ਵਿਚ ਇਕੱਠ ਕਰਕੇ ਇਸ ਧੱਕੇਬਾਜ਼ੀ ਦਾ ਵਿਰੋਧ ਕੀਤਾ, ਜਿਸ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਵਿਸ਼ੇਸ਼ ਤੌਰ ਉਤੇ ਸ਼ਮੂਲੀਅਤ ਕੀਤੀ ਗਈ।
ਐਡਵੋਕੇਟ ਧਾਮੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੀਰੀ-ਪੀਰੀ ਟਰੱਸਟ ਇਕ ਸੁਤੰਤਰ ਟਰੱਸਟ ਹੈ। ਪਹਿਲਾਂ ਵੀ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਉਤੇ ਕਬਜ਼ਾ ਕਰਨਾ ਚਾਹਿਆ ਸੀ ਤਾਂ ਇਹ ਮਾਮਲਾ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਚ ਚਲਾ ਗਿਆ ਸੀ। ਮਾਣਯੋਗ ਹਾਈਕੋਰਟ ਨੇ ਇਸ ਉਤੇ ਸਟੇਅ ਕੀਤੀ ਹੋਈ ਹੈ, ਜਿਸ ਦੀ ਦਾਦੂਵਾਲ ਅਤੇ ਉਸ ਦੇ ਸਾਥੀਆਂ ਵਲੋਂ ਉਲੰਘਣਾ ਕੀਤੀ ਗਈ ਹੈ। ਸਿੱਖ ਸੰਗਤ ਇਹੋ ਜਿਹੀ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀ ਕਰੇਗੀ। ਅੱਜ ਮਾਣਯੋਗ ਹਾਈਕੋਰਟ ਵਲੋਂ ਇਸ ਹੁਕਮ ਦੀ ਉਲੰਘਣਾ ਦਾ ਕੇਸ ਵੀ ਦਰਜ ਕਰ ਦਿਤਾ ਗਿਆ ਹੈ।
ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸ. ਬਲਦੇਵ ਸਿੰਘ ਕਾਇਮਪੁਰ, ਸ. ਮੋਹਨਜੀਤ ਸਿੰਘ ਪਾਣੀਪਤ, ਬੀਬੀ ਜਸਬੀਰ ਕੌਰ ਮਸਾਣਾ, ਸ. ਸੁਖਜਿੰਦਰ ਸਿੰਘ ਮਸਾਣਾ, ਸ. ਗੁਰਜੀਤ ਸਿੰਘ ਧਮੌਲੀ, ਸ. ਹਰਿੰਦਰ ਸਿੰਘ ਰਛੇੜੀ, ਸ. ਕਰਮਜੀਤ ਸਿੰਘ ਫਤਿਹਾਬਾਦ, ਸ. ਬਿੰਦਰ ਸਿੰਘ ਖਾਲਸਾ ਕਾਲਿਆਂਵਾਲੀ, ਸ. ਰਵਿੰਦਰ ਸਿੰਘ ਰਾਣਾ ਫਰੀਦਾਬਾਦ, ਸ. ਬਲਕਾਰ ਸਿੰਘ ਮਰਦੋਂ ਸਾਹਿਬ, ਸ. ਕੁਲਦੀਪ ਸਿੰਘ ਜੋਗੇਵਾਲ, ਸ. ਗੁਰਮੇਜ ਸਿੰਘ ਸਿਰਸਾ, ਸ. ਕਰਮਜੀਤ ਸਿੰਘ ਰਤੀਆ, ਸ੍ਰ: ਹਰਮਨ ਸਿੰਘ ਬੁੱਟਰ, ਸ੍ਰ: ਗੁਰਮੇਜ਼ ਸਿੰਘ ਰਤੀਆ ਨੇ ਕਿਹਾ ਕਿ ਸਾਨੂੰ ਸੰਗਤ ਨੇ ਚੁਣ ਕੇ ਭੇਜਿਆ ਹੈ ਪਰ ਅਸੀ ਹਮੇਸ਼ਾਂ ਸੱਚ ਦੇ ਨਾਲ ਖੜ੍ਹਾਂਗੇ।
ਇਸ ਮੌਕੇ ਸ. ਤਜਿੰਦਰਪਾਲ ਸਿੰਘ ਲਾਡਵਾ, ਮੈਂਬਰ ਧਰਮ ਪ੍ਰਚਾਰ ਕਮੇਟੀ, ਸ੍ਰੀ ਅੰਮ੍ਰਿਤਸਰ, ਬੀਬੀ ਅਮਰਜੀਤ ਕੌਰ ਬਾੜਾ, ਬੀਬੀ ਮਨਜੀਤ ਕੌਰ ਗੰਧੋਲਾ, ਬਾਬਾ ਗੁਰਮੀਤ ਸਿੰਘ ਤਲੋਕੇਵਾਲਾ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਹਰਿਆਣਾ ਰਾਜ) ਆਦਿ ਹਾਜ਼ਰ ਸਨ। ਇਸ ਤੋਂ ਇਲਾਵਾ ਅੰਬਾਲਾ, ਪੰਚਕੂਲਾ, ਯਮੁਨਾ ਨਗਰ, ਕੁਰੂਕਸ਼ੇਤਰ, ਸ਼ਾਹਾਬਾਦ ਮਾਰਕੰਡਾ, ਕਰਨਾਲ, ਅਸੰਧ, ਨੀਸਿੰਗ, ਤਰਾਵੜੀ, ਘਰੌਂਡਾ, ਪਿਹੋਵਾ, ਲਾਡਵਾ, ਪਾਣੀਪਤ, ਸੋਨੀਪਤ, ਫਰੀਦਾਬਾਦ, ਗੁੜਗਾਵਾਂ, ਰੋਹਤਕ, ਜੀਂਦ, ਫਤਿਆਬਾਦ, ਹਿਸਾਰ, ਟੋਹਾਣਾ, ਕੈਥਲ, ਸਿਰਸਾ, ਨਾਰਨੋਲ ਆਦਿ ਤੋਂ ਵੱਡੀ ਗਣਤੀ ਸੰਗਤ ਨੇ ਸ਼ਮੂਲੀਅਤ ਕੀਤੀ। ਸਟੇਜ਼ ਸਕੱਤਰ ਦੀ ਸੇਵਾ ਸ੍ਰ: ਹਰਕੇਸ਼ ਸਿੰਘ ਮੌਹੜੀ, ਜਿਲਾ ਪ੍ਰਧਾਨ, ਅੰਬਾਲਾ ਅਤੇ ਸ੍ਰ: ਜਤਿੰਦਰਪਾਲ ਸਿੰਘ ਲੱਕੀ, ਸ਼ਹਿਰੀ ਪ੍ਰਧਾਨ, ਅੰਬਾਲਾ ਵੱਲੋਂ ਨਿਭਾਈ ਗਈ।
;
;
;
;
;
;
;
;