ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ’ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਟਵੀਟ
ਨਵੀਂ ਦਿੱਲੀ, 7 ਅਪ੍ਰੈਲ - ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਟਵੀਟ ਸਾਂਝਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਮੈਂ ਸਾਡੀ ਸੱਭਿਅਤਾ ਦੀ ਇਕ ਮਹਾਨ ਅਧਿਆਤਮਿਕ ਸ਼ਖ਼ਸੀਅਤ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕਰਦਾ ਹਾਂ। ਉਨ੍ਹਾਂ ਦਾ ਜੀਵਨ ਨਿਡਰਤਾ, ਕੁਰਬਾਨੀ ਅਤੇ ਮਨੁੱਖਤਾ ਪ੍ਰਤੀ ਡੂੰਘੀ ਚਿੰਤਾ ਦੀ ਇਕ ਰੌਸ਼ਨ ਮਿਸਾਲ ਹੈ। ਉਹ ਬੇਅੰਤ ਮੁਸੀਬਤਾਂ ਦੇ ਬਾਵਜੂਦ ਸੱਚ, ਮਾਣ-ਸਨਮਾਨ ਅਤੇ ਧਰਮ ਦੀ ਰਾਖੀ ਲਈ ਅਟੱਲ ਖੜ੍ਹੇ ਰਹੇ। ਉਨ੍ਹਾਂ ਦਾ ਸਦੀਵੀ ਸੰਦੇਸ਼ ਸਾਨੂੰ ਇਕ ਨਿਆਂਪੂਰਨ, ਦਿਆਲੂ ਅਤੇ ਸਦਭਾਵਨਾ ਵਾਲੇ ਸਮਾਜ ਦੀ ਸਿਰਜਣਾ ਕਰਨ ਲਈ ਮਾਰਗ-ਦਰਸ਼ਨ ਕਰਦਾ ਰਹੇ।
;
;
;
;
;
;
;
;