ਮੀਂਹ, ਤੇਜ਼ ਹਨੇਰੀ ਤੇ ਗੜ੍ਹਿਆਂ ਨਾਲ ਧਰਤੀ 'ਤੇ ਵਿਛੀ ਕਣਕ ਦੀ ਫਸਲ
ਮੱਖੂ,(ਫਿਰੋਜ਼ਪੁਰ) 4 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ)-ਪਿਛਲੇ ਕਈ ਦਿਨਾਂ ਤੋਂ ਮੌਸਮ ਖ਼ਰਾਬ ਚੱਲ ਰਿਹਾ ਹੈ ਅਤੇ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ। ਪਰ ਅੱਜ ਭਾਰੀ ਮੀਂਹ, ਗੜ੍ਹੇ ਅਤੇ ਤੇਜ਼ ਹਨੇਰੀ ਨੇ ਕਿਸਾਨਾਂ ਦੇ ਅਰਮਾਨਾਂ ਉਤੇ ਪਾਣੀ ਫੇਰਦਿਆਂ ਹੋਇਆਂ ਕਣਕ ਦੀ ਫਸਲ ਜੋ ਪਹਿਲਾਂ ਮੀਂਹ, ਹਨੇਰੀ ਤੋਂ ਬਚ ਗਈ ਸੀ, ਉਸਨੂੰ ਵੀ ਲੰਮੇ ਪਾ ਦਿੱਤਾ ਹੈ। ਇਸ ਨਾਲ ਕਿਸਾਨਾਂ ਨੂੰ ਵੱਡੇ ਪੱਧਰ ਉਤੇ ਘਾਟਾ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ ਕਿਉਂਕਿ ਕੁਝ ਦਿਨਾਂ ਵਿਚ ਕਿਸਾਨਾਂ ਦੀ ਕਣਕ ਪੱਕ ਕੇ ਮੰਡੀ ਵਿਚ ਆ ਜਾਣੀ ਸੀ ਪਰ ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੇ ਚਿਹਰਿਆਂ ਉਤੇ ਨਿਰਾਸ਼ਾ ਸਾਫ ਝਲਕ ਰਹੀ ਹੈ, ਕਿਉਂਕਿ ਆਪਣੀ ਫਸਲ ਉਤੇ ਕਿਸਾਨ ਵੱਡੀਆਂ ਉਮੀਦਾਂ ਲਾ ਕੇ ਬੈਠਾ ਹੁੰਦਾ ਹੈ।
;
;
;
;
;
;
;
;