JALANDHAR WEATHER

ਈ.ਸੀ.ਐਚ.ਐਸ. ਘੁਟਾਲੇ ਵਿਚ ਸੀ. ਬੀ. ਆਈ. ਦੀ ਵੱਡੀ ਕਾਰਵਾਈ

ਚੰਡੀਗੜ੍ਹ, 4 ਅਪ੍ਰੈਲ (ਕਪਿਲ ਵਧਵਾ)– ਐਕਸ-ਸਰਵਿਸਮੈਨ ਕਨਟ੍ਰਿਬਿਊਟਰੀ ਹੈਲਥ ਸਕੀਮ (ਈ.ਸੀ.ਐਚ.ਐਸ.) ਨਾਲ ਜੁੜੇ ਕਥਿਤ ਮੈਡੀਕਲ ਰੀਇੰਬਰਸਮੈਂਟ ਘੁਟਾਲੇ ਵਿਚ ਸੀ.ਬੀ.ਆਈ. ਵਲੋਂ ਮੁਹਾਲੀ ਚੰਡੀਗੜ੍ਹ ਸਥਿਤ ਕਈ ਹਸਪਤਾਲਾਂ ਵਿਚ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ਵਿਚ ਡਾਕਟਰਾਂ ਸਮੇਤ ਬਿਲਿੰਗ ਕਲਰਕਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਹੈ।ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਅਤੇ ਸੰਬੰਧਿਤ ਥਾਵਾਂ ‘ਤੇ ਟੀਮਾਂ ਵਲੋਂ ਇਕੋ ਸਮੇਂ ਤਲਾਸ਼ੀ ਲਈ ਗਈ। ਸੂਤਰਾਂ ਅਨੁਸਾਰ ਮੰਥਨ ਹੈਲਥ ਕੇਅਰ, ਧਰਮ ਹਸਪਤਾਲ ਸਮੇਤ ਹੋਰ ਸਥਾਨਾਂ ’ਤੇ ਰਿਕਾਰਡ ਖੰਘਾਲੇ ਜਾ ਰਹੇ ਹਨ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੀ.ਬੀ.ਆਈ. ਅਨੁਸਾਰ ਇਸ ਮਾਮਲੇ ਵਿਚ ਨਕਲੀ ਐਮਰਜੈਂਸੀ ਦਿਖਾ ਕੇ ਵੱਡੇ ਪੱਧਰ ‘ਤੇ ਰੀਇੰਬਰਸਮੈਂਟ ਕਲੇਮ ਕੀਤੇ ਗਏ ਹਨ। ਛਾਪੇਮਾਰੀ ਦੌਰਾਨ ਡਿਜ਼ੀਟਲ ਡਿਵਾਈਸ, ਮਰੀਜ਼ਾਂ ਦੀਆਂ ਫਾਈਲਾਂ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਕਬਜ਼ੇ ਵਿਚ ਲਏ ਜਾਣ ਦੀ ਖ਼ਬਰ ਹੈ। ਕੁਝ ਮੁਲਜ਼ਮਾਂ ਨਾਲ ਪੁੱਛਗਿੱਛ ਵੀ ਜਾਰੀ ਹੈ।ਸੀ.ਬੀ.ਆਈ. ਅਧਿਕਾਰੀਆਂ ਵਲੋਂ ਹਾਲੇ ਤੱਕ ਇਸ ਕਾਰਵਾਈ ਬਾਰੇ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਮਾਮਲੇ ਵਿਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ