JALANDHAR WEATHER

ਕਰਾਸ ਵੋਟਿੰਗ ਮਾਮਲਾ : ਅਸੀਂ ਸਾਰੇ ਸਬੂਤ ਇਕੱਠੇ ਕਰ ਰਹੇ ਹਾਂ- ਧਰਮ ਪਾਲ ਮਲਿਕ

ਚੰਡੀਗੜ੍ਹ, 3 ਅਪ੍ਰੈਲ: ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਧਰਮਪਾਲ ਮਲਿਕ ਨੇ ਕਿਹਾ, "ਅਨੁਸ਼ਾਸਨ ਕਮੇਟੀ ਦੀ ਮੀਟਿੰਗ ਹੋਈ। ਸਾਰੇ 5 ਮੈਂਬਰ ਇਸ ਵਿਚ ਸ਼ਾਮਲ ਹੋਏ। 2 ਮਹਿਲਾ ਵਿਧਾਇਕਾਂ ਨੇ ਸੁਣਵਾਈ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਨੇ ਆਪਣੇ ਵਿਚਾਰ ਰੱਖੇ। ਅਸੀਂ ਸਭ ਕੁਝ ਨੋਟ ਕਰ ਲਿਆ ਹੈ। ਕੱਲ੍ਹ ਤੱਕ ਫੈਸਲਾ ਲਿਆ ਜਾਵੇਗਾ। ਅੰਤਿਮ ਫੈਸਲਾ ਹਾਈ ਕਮਾਂਡ ਵਲੋਂ ਲਿਆ ਜਾਵੇਗਾ। ਅਸੀਂ ਹਾਈਕਮਾਂਡ ਨੂੰ ਰਿਪੋਰਟ ਸੌਂਪਾਂਗੇ। ਸਾਡੇ ਕੋਲ 37 ਵਿਧਾਇਕ ਸਨ ਅਤੇ 28 ਵੋਟਾਂ ਪਈਆਂ ਸਨ। 9 ਬੇਨਿਯਮੀਆਂ, ਕਰਾਸ ਵੋਟਿੰਗ ਅਤੇ ਅਵੈਧ ਵੋਟਾਂ ਹਨ... ਕੁਝ ਤਾਂ ਜ਼ਰੂਰ ਗਲਤ ਹੈ। ਅਸੀਂ ਸਾਰੇ ਸਬੂਤ ਇਕੱਠੇ ਕਰ ਰਹੇ ਹਾਂ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ