ਦੋ ਨਕਾਬਪੋਸ਼ਾ ਨੇ ਨਕਲੀ ਪਿਸਤੌਲ ਦਿਖਾ ਕੇ ਖੋਹੇ 20 ਹਜਾਰ ਰੁਪਏ, ਇਕ ਮੁੰਦਰੀ
ਫ਼ਤਹਿਗੜ੍ਹ ਚੂੜੀਆਂ (ਬਟਾਲਾ), 1 ਅਪ੍ਰੈਲ - (ਅਵਤਾਰ ਸਿੰਘ ਰੰਧਾਵਾ) - ਫ਼ਤਿਹਗੜ੍ਹ ਚੂੜੀਆਂ ਦੇ ਨਾਲ ਲੱਗਦੇ ਪਿੰਡ ਬੱਦੋਵਾਲ ਕੋਲ ਰੇਲਵੇ ਕਰਾਸਿੰਗ ਪੁਲ ਨੇੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਹਲਕਾ ਮਜੀਠਾ ਦੇ ਪਿੰਡ ਥਰੀਏਵਾਲ ਦੀ ਬਲਾਕ ਪ੍ਰਧਾਨ ਕੰਵਲਜੀਤ ਕੌਰ ਪਤਨੀ ਗੁਰਨਾਮ ਸਿੰਘ ਕੋਲੋਂ 20 ਹਜ਼ਾਰ ਦੀ ਨਕਦੀ ਅਤੇ 2 ਗ੍ਰਾਮ ਦਾ ਸੋਨੇ ਦਾ ਛੱਲਾ ਖੋਹ ਕੇ ਫ਼ਰਾਰ ਹੋਣ ਦੀ ਖਬਰ ਹੈ। ਇਸ ਸੰਬੰਧੀ ਕੰਵਲਜੀਤ ਕੌਰ ਨੇ ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਪਤੀ ਸਮੇਤ ਰਮਦਾਸ ਨੇੜਲੇ ਪਿੰਡ ਅਵਾਨ ਵਿਖੇ ਜਵਾਹਰ ਨਵੋਦਿਆ ਵਿਦਿਆਲਿਆ ਵਿਚ ਪੜ੍ਹਦੀ ਆਪਣੀ ਲੜਕੀ ਦੇ ਨਤੀਜੇ ਸੰਬੰਧੀ ਮਿਲਣ ਲਈ ਜਾ ਰਹੇ ਸੀ, ਜਿਸ ਦੌਰਾਨ ਇਹ ਵਾਰਦਾਤ ਹੋਈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਲੁਟੇਰਿਆਂ ਨਾਲ ਉਸ ਦੇ ਪਤੀ ਦੀ ਹੋਈ ਗੁਥਮ ਗੁੱਥੀ ਤਹਿਤ ਜੋ ਪਿਸਤੋਲ ਖੋਹਿਆ ਹੈ, ਉਹ ਨਕਲੀ ਪਿਸਤੌਲ ਸੀ, ਜੋ ਪੁਲਿਸ ਨੂੰ ਦੇ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਲੁਟੇਰੇ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਏ ਹਨ। ਥਾਣਾ ਫ਼ਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਅਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;
;