JALANDHAR WEATHER

ਅਸਮਾਨੀ ਬਿਜਲੀ ਡਿੱਗਣ ਕਾਰਨ ਬਿਜਲੀ ਸਪਲਾਈ ਬੰਦ

ਹੰਡਿਆਇਆ/ਬਰਨਾਲਾ , 31 ਮਾਰਚ ( ਗੁਰਜੀਤ ਸਿੰਘ ਖੁੱਡੀ)- ਅੱਜ ਹੰਡਿਆਇਆ ਇਲਾਕੇ ਵਿਚ ਸ਼ਾਮ ਸਮੇੇਂ ਅਸਮਾਨ ਵਿਚ ਬੱਦਲ ਛਾ ਗਏ ਤੇ ਮੀਂਹ ਪਿਆ l ਇਸ ਮੀਂਹ ਨੇ ਸਰ੍ਹੋਂ ,ਕਣਕ ਤੇ ਜੌਂ ਦੀ ਪੱਕੀ ਫਸਲ ਨੂੰ ਨੁਕਸਾਨ ਪਹੁੰਚਾਇਆ l ਕਿਸਾਨਾਂ ਦੀ ਸਰ੍ਹੋਂ ਦੀ ਕਟਾਈ ਕੀਤੀ ਤੇ ਕਟਾਈ ਕਰਨ ਵਾਲੀ ਫਸਲ ਦਾ ਨੁਕਸਾਨ ਹੋਇਆ l ਖੇਤਾਂ ਵਾਲੀ ਬਿਜਲੀ ਸਪਲਾਈ ਵਾਲੀ ਲਾਈਨ ਤੇ ਪਿੰਡ ਕੋਠੇ ਚੂੰਘਾ ਦੇ ਨੇੜੇ ਮਹਿਤੇ ਕੋਠਿਆਂ ਦੇ ਖੇਤਾਂ ਵਿਚ ਅਸਮਾਨੀ ਬਿਜਲੀ ਡਿੱਗਣ ਨਾਲ ਦਿਹਾਤੀ ਬਿਜਲੀ ਸਪਲਾਈ ਬੰਦ ਰਹੀ l ਪਾਵਰਕਾਮ ਹੰਡਿਆਇਆ ਦੇ ਜੇ. ਈ. ਇੰਜ: ਗੁਰਬਚਨ ਸਿੰਘ ਨੇ ਦੱਸਿਆ ਕਿ ਜਲਦੀ ਸਪਲਾਈ ਚਾਲੂ ਕੀਤੀ ਜਾਵੇਗੀ l

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ