JALANDHAR WEATHER

ਬਲਾਕ ਸੰਮਤੀ ਗੁਰੂ ਹਰਸਹਾਏ ਲਈ ਚੇਅਰਮੈਨ ਤੇ ਵਾਈਸ ਚੇਅਰਮੈਨ ਲਾਉਣ ਵਿਚ ਕਾਂਗਰਸ ਰਹੀ ਕਾਮਯਾਬ

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 30 ਮਾਰਚ (ਹਰਚਰਨ ਸਿੰਘ ਸੰਧੂ) - ਬਲਾਕ ਸੰਮਤੀ ਗੁਰੂ ਹਰਸਹਾਏ ਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਦੀ ਚੋਣ ਜੋ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਦਫ਼ਤਰ ਫ਼ਾਜ਼ਿਲਕਾ ਦੇ ਮੀਟਿੰਗ ਹਾਲ ਵਿਖੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਹੇਠ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾ ਕੇ ਮੁਕੰਮਲ ਕਰਵਾਈ ਗਈ। ਇਸ ਚੋਣ ਪ੍ਰਕਿਰਿਆ ਵਿਚ ਉਪ ਮੰਡਲ ਮੈਜਿਸਟਰੇਟ ਗੁਰੂ ਹਰਸਹਾਇ ਅਤੇ ਬਲਾਕ ਵਿਕਾਸ ਪੰਚਾਇਤ ਦਫਤਰ ਦਾ ਅਮਲਾ ਪਹੁੰਚਿਆ ਹੋਇਆ ਸੀ ।

ਕਰਵਾਈ ਗਈ ਵੋਟਿੰਗ ਵਿਚ ਬਲਾਕ ਸੰਮਤੀ ਗੁਰੂ ਹਰਸਹਾਏ ਦੀ ਚੇਅਰਮੈਨ ਆਸ਼ਾ ਰਾਣੀ ਕੈਟਾਗਰੀ ਐਸ.ਸੀ. ਜੋ ਕਿ 11 ਵੋਟਾਂ ਲੈ ਕੇ ਜੇਤੂ ਰਹੇ। ਇਸੇ ਤਰ੍ਹਾਂ ਪੂਜਾ ਦੇਵੀ ਉਰਫ਼ ਪੂਜਾ ਰਾਣੀ ਆਜ਼ਾਦ ਨੂੰ 7 ਵੋਟਾਂ ਮਿਲੀਆਂ। ਬਲਾਕ ਸੰਮਤੀ ਗੁਰੂ ਹਰਸਹਾਏ ਦੇ ਵਾਈਸ ਚੇਅਰਮੈਨ ਦੀ ਚੋਣ ਦੌਰਾਨ ਕੁਲਵੰਤ ਕੌਰ ਕੈਟਾਗਰੀ ਐਸ.ਸੀ. ਇਸਤਰੀ ਨੂੰ 10 ਵੋਟਾਂ , ਮਲੂਕ ਸਿੰਘ ਆਪ ਨੂੰ 8 ਵੋਟਾਂ ਪ੍ਰਾਪਤ ਹੋਈਆਂ, ਜੋ ਕਿ ਕਾਂਗਰਸ ਪਾਰਟੀ ਗੁਰੂ ਹਰਸਹਾਏ ਬਲਾਕ ਸੰਮਤੀ ਅੰਦਰ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਵਿਚ ਕਾਮਯਾਬ ਰਹੀ।

ਕਾਂਗਰਸ ਪਾਰਟੀ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਦੋਵੇਂ ਸੀਟਾਂ 'ਤੇ ਜਿੱਤ ਹਾਸਲ ਕੀਤੀ । ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਚੁਣੇ ਗਏ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੂੰ ਵਧਾਈਆਂ ਦਿੱਤੀਆਂ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਨੂੰ ਵੀ ਇਸ ਸਫਲਤਾ ਲਈ ਵਧਾਈ ਦਿੱਤੀ। ਰਾਮਿੰਦਰ ਸਿੰਘ ਆਵਲਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਚੁਣੇ ਗਏ ਸਾਥੀਆਂ ਤੋਂ ਉਮੀਦ ਕਰਦੇ ਹਨ ਕਿ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰਾਉਣਗੇ। ਇਸ ਮੌਕੇ 'ਤੇ ਸਮੂਹ ਵਰਕਰਾਂ ਨੇ ਇਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।

ਚੇਅਰਮੈਨ ਅਤੇ ਵਾਈਸ ਚੇਅਰਮੈਨ ਲਾਉਣ ਲਈ ਇਸ ਤੋਂ ਪਹਿਲਾਂ ਗੁਰੂ ਹਰ ਸਹਾਏ ਵਿਖੇ ਰੱਖੀਆਂ ਗਈਆਂ ਤਿੰਨ ਮੀਟਿੰਗਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਕੈਂਸਲ ਕਰ ਦਿੱਤੀਆਂ ਜਾਂਦੀਆਂ ਸਨ, ਜਿਸ ਦੌਰਾਨ ਆਮ ਆਦਮੀ ਤੇ ਕਾਂਗਰਸ ਪਾਰਟੀ ਵਿਚ ਚੇਅਰਮੈਨ ਲਾਉਣ ਲਈ ਜੱਦੋ ਜਹਿਦ ਚਲਦੀ ਰਹੀ। ਬਲਾਕ ਸੰਮਤੀ ਗੁਰੂ ਹਰਸਹਾਏ ਦੇ 17 ਜ਼ੋਨਾਂ ਚ ਕਾਂਗਰਸ ਪਾਰਟੀ ਦੇ ਅੱਠ ਬਲਾਕ ਸੰਮਤੀ ਮੈਂਬਰ, ਆਮ ਆਦਮੀ ਦੇ ਪੰਜ, ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਅਤੇ ਇਕ ਆਜ਼ਾਦ ਉਮੀਦਵਾਰ ਇਸਤਰੀ ਨੇ ਚੋਣ ਜਿੱਤੀ ਸੀ ਪਰ ਅੱਜ ਦੀ ਹੋਈ ਚੋਣ ਵਿਚ ਵੋਟਿੰਗ ਦੌਰਾਨ ਕਾਂਗਰਸ ਪਾਰਟੀ ਨੂੰ ਸਫਲਤਾ ਹਾਸਲ ਹੋਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ