ਬਲਾਕ ਸੰਮਤੀ ਲੋਹੀਆਂ ਦੀ ਚੋਣ ਤੋਂ ਪਹਿਲਾਂ ਪੁਲਿਸ ਨੇ ਚੁੱਕਿਆ ਅਕਾਲੀ ਦਲ ਦਾ ਮੈਂਬਰ
ਲੋਹੀਆਂ ਖਾਸ, (ਜਲੰਧਰ),30 ਮਾਰਚ (ਸ਼ਤਾਬਗੜ੍ਹ, ਖਾਲਸਾ)- ਬਲਾਕ ਸੰਮਤੀ ਲੋਹੀਆਂ ਖਾਸ ਵਾਸਤੇ ਅੱਜ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਹੋਣੀ ਸੀ। ਚੋਣ ਦਾ ਸਮਾਂ 11 ਵਜੇ ਰੱਖਿਆ ਗਿਆ ਸੀ ਤੇ 15 ਵਿਚੋਂ 6 ਕਾਂਗਰਸ, 5 ਅਕਾਲੀ ਦਲ, 3 ਆਪ ਅਤੇ 1 ਅਜ਼ਾਦ ਉਮੀਦਵਾਰ ਚੋਣ ਜਿੱਤੇ ਸਨ। ਪਰ ਚੋਣ ਹੋਣ ਤੋਂ ਪਹਿਲਾਂ ਪੁਲਿਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਇਕ ਮੈਂਬਰ ਨੂੰ ਚੁੱਕ ਲਿਆ ਗਿਆ, ਜਿਸ ਨੂੰ ਲੈ ਕੇ ਅਕਾਲੀ ਦਲ ਦੇ ਸਾਰੇ ਬਲਾਕ ਸੰਮਤੀ ਮੈਂਬਰਾਂ ਅਤੇ ਅਕਾਲੀ ਦਲ ਦੇ ਵਰਕਰਾਂ ਵਲੋਂ ਜ਼ੋਰਦਾਰ ਰੋਸ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਵਲੋਂ ਪੁਲਿਸ ਦੇ ਇਸ ਧੱਕੇ ਦੀ ਜ਼ੋਰਦਾਰ ਨਿੰਦਾ ਕੀਤੀ ਹੈ ।
;
;
;
;
;
;
;