JALANDHAR WEATHER

ਦੋ ਹੋਰ ਭਾਰਤੀ ਝੰਡੇ ਵਾਲੇ ਐਲਪੀਜੀ ਟੈਂਕਰ ਹੋਰਮੁਜ਼ ਜਲਡਮਰੂ ਤੋਂ ਰਵਾਨਾ

ਨਵੀਂ ਦਿੱਲੀ, 29 ਮਾਰਚ (ਪੀ.ਟੀ.ਆਈ.)-ਦੋ ਹੋਰ ਭਾਰਤੀ ਝੰਡੇ ਵਾਲੇ ਐਲਪੀਜੀ ਟੈਂਕਰ ਯੁੱਧ ਪ੍ਰਭਾਵਿਤ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਢੰਗ ਨਾਲ ਲੰਘ ਗਏ ਹਨ ਅਤੇ ਅਗਲੇ ਕੁਝ ਦਿਨਾਂ ਵਿਚ ਭਾਰਤੀ ਤੱਟਾਂ ਤੱਕ ਪਹੁੰਚਣ ਦੀ ਉਮੀਦ ਹੈ।
ਇਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ, "ਦੋ ਐਲਪੀਜੀ ਟੈਂਕਰ ਲਗਭਗ 94,000 ਟਨ ਦਾ ਸੰਯੁਕਤ ਮਾਲ ਲੈ ਕੇ, ਖੇਤਰ ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰ ਗਏ ਹਨ ਅਤੇ ਭਾਰਤੀ ਤੱਟਾਂ ਵੱਲ ਵਧ ਰਹੇ ਹਨ।" ਇਨ੍ਹਾਂ ਦੇ 31 ਮਾਰਚ ਨੂੰ ਮਹਾਰਾਸ਼ਟð ਤੱਟ ਉਤੇ ਪਹੁੰਚਣ ਦੀ ਉਮੀਦ ਹੈ।

ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਅਤੇ ਤਹਿਰਾਨ ਦੇ ਵੱਡੇ ਬਦਲੇ ਨੇ ਜਲਡਮਰੂ ਰਾਹੀਂ ਸ਼ਿਪਿੰਗ ਨੂੰ ਲਗਭਗ ਰੋਕ ਦਿੱਤਾ ਸੀ ਹਾਲਾਂਕਿ, ਈਰਾਨ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ "ਗੈਰ-ਵਿਰੋਧੀ ਜਹਾਜ਼" ਈਰਾਨੀ ਅਧਿਕਾਰੀਆਂ ਨਾਲ ਤਾਲਮੇਲ ਕਰਨ ਤੋਂ ਬਾਅਦ ਜਲਮਾਰਗ ਰਾਹੀਂ ਲੰਘ ਸਕਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ