ਖੇਡ ਪਰਿਵਰਤਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ, ਭਾਰਤ ਦੀਆਂ ਔਰਤਾਂ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 29 ਮਾਰਚ - 'ਮਨ ਕੀ ਬਾਤ' ਪ੍ਰੋਗਰਾਮ ਦੇ 132ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਅਕਸਰ ਕਹਿੰਦਾ ਹਾਂ, ਜੋ ਖੇਡਦੇ ਹਨ ਉਹ ਖੁਸ਼ਹਾਲ ਹੋਣਗੇ। ਮੈਨੂੰ ਇਹ ਦੇਖ ਕੇ ਖੁਸ਼ੀ ਹੁੰਦੀ ਹੈ ਕਿ ਦੇਸ਼ ਦੇ ਨੌਜਵਾਨ ਹੁਣ ਉਹ ਖੇਡਾਂ ਅਪਣਾ ਰਹੇ ਹਨ ਜੋ ਪਹਿਲਾਂ ਇੰਨੀਆਂ ਮਸ਼ਹੂਰ ਨਹੀਂ ਸਨ... ਮੈਨੂੰ ਅਸਮਿਤਾ ਐਥਲੈਟਿਕਸ ਲੀਗ ਬਾਰੇ ਵੀ ਜਾਣਕਾਰੀ ਮਿਲੀ। ਇਸ ਦੇ ਤਹਿਤ, 8 ਮਾਰਚ, ਯਾਨੀ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਕਈ ਖੇਡ ਸਮਾਗਮਾਂ ਦਾ ਆਯੋਜਨ ਕੀਤਾ ਗਿਆ... ਇਹ ਦੇਖ ਕੇ ਚੰਗਾ ਲੱਗਦਾ ਹੈ ਕਿ ਭਾਰਤ ਦੀਆਂ ਔਰਤਾਂ ਦੇਸ਼ ਵਿਚ ਹੋ ਰਹੇ ਇਸ ਖੇਡ ਪਰਿਵਰਤਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।"
;
;
;
;
;
;
;
;